ਗਾਇਕ ਜੈਜੀ-ਬੀ ਦੀ ਪੰਜਾਬੀਆਂ ਨੂੰ ਅਪੀਲ, ਦੋਖੋ ਵੀਡਿਓ 

written by Rupinder Kaler | November 24, 2018

ਗਾਇਕ ਜੈਜੀ-ਬੀ ਨੇ ਵੈਨਕੂਵਰ ਵਿੱਚ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਹੈ । ਜੈਜੀ-ਬੀ ਨੇ ਆਪਣੇ ਇੰਸਟਾਗ੍ਰਾਮ ਅਤੇ ਫੈਸਬੁੱਕ ਪੇਜ 'ਤੇ ਇੱਕ ਮੁੰਡੇ ਦੀ ਵੀਡਿਓ ਸ਼ੇਅਰ ਕੀਤੀ ਹੈ । ਇਸ ਮੁੰਡੇ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਜਿਸ ਕਰਕੇ ਇਸ ਮੁੰਡੇ ਦੀ ਜਾਨ ਜ਼ਿੰਦਗੀ ਅਤੇ ਮੌਤ ਦੇ ਕੰਡੇ 'ਤੇ ਆ ਕੇ ਖੜ੍ਹ ਗਈ ਹੈ ।

ਹੋਰ ਵੇਖੋ :ਮਲਾਇਕਾ ਨਾਲ ਇੱਕ ਵਾਰ ਫਿਰ ਫੜੇ ਗਏ ਅਰਜੁਨ ਕਪੂਰ, ਦੇਖੋ ਵੀਡਿਓ

https://www.instagram.com/p/BqiD_TQlHur/

ਕਿਡਨੀਆਂ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਮੁੰਡੇ ਦੀ ਉਮਰ ਸਿਰਫ 21  ਸਾਲ ਦੀ ਹੈ । ਜਿਸ ਕਰਕੇ ਉਸ ਦਾ ਪਰਿਵਾਰ ਬੇਹੱਦ ਦੁੱਖੀ ਹੈ । ਜੈਜੀ-ਬੀ ਨੇ ਵੀਡਿਓ ਦੇ ਨਾਲ ਲਿਖਿਆ ਹੈ ਕਿ ਮੁੰਡੇ ਨੂੰ ਡੋਨਰ ਦੀ ਲੋੜ ਹੈ । ਜੇਕਰ ਕੋਈ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਨਾਲ ਸੰਪਰਕ ਕਰ ਸਕਦਾ ਹੈ ।

ਹੋਰ ਵੇਖੋ :ਦੀਪ ਜੰਡੂ ਨੇ ਕਿਸ ਨੂੰ ਕਿਹਾ ‘ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ’, ਦੋਖੋ ਵੀਡਿਓ

[embed]https://www.facebook.com/OmniPunjabi/videos/351778968958986/UzpfSTE2MzgzNjc2MDI5NTE5NzoyMjU1MTE4ODA3ODMzNjM4/[/embed]

ਜੈਜੀ-ਬੀ ਨੇ ਇਸ ਲਈ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਿਹੜਾ ਕਿ ਇਸ ਤਰ੍ਹਾਂ ਹੈ :-778-926-6465 ਜਿਹੜਾ ਵਿਅਕਤੀ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦਾ ਹੈ, ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਜੀ-ਬੀ ਵਿਦੇਸ਼ਾਂ ਵੱਸੇ ਪੰਜਾਬੀਆਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ । ਜੈਜੀ-ਬੀ ਸਿੱਧੇ ਜਾਂ ਅਸਿੱਧੇ ਰੂਪ ਮਦਦ ਕਰਦੇ ਹਨ ।

You may also like