ਗਾਇਕ ਜੈਜ਼ੀ ਬੀ ਦਾ ‘ਆਜਾ ਬਾਪੂ’ ਗੀਤ ਰਿਲੀਜ਼, ਹਰ ਕਿਸੇ ਨੂੰ ਕਰ ਰਿਹਾ ਭਾਵੁਕ

written by Shaminder | June 15, 2021

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਆਜਾ ਬਾਪੂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਣਾ ਰਣਬੀਰ ਨੇ ਲਿਖੇ ਹਨ ਤੇ ਜੈਜ਼ੀ ਬੀ ਨੇ ਆਪਣੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ । ਗੀਤ ਨੂੰ ਮਿਊਜ਼ਿਕ ਕੁਲਜੀਤ ਸਿੰਘ ਨੇ ਦਿੱਤਾ ਹੈ । Rana ਹੋਰ ਪੜ੍ਹੋ : ‘ਗਦਰ: ਏਕ ਪ੍ਰੇਮ ਕਥਾ’ ਫ਼ਿਲਮ ਵਿੱਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦਾ ਬੇਟਾ ਬਣਨ ਵਾਲਾ ਇਹ ਬਾਲ ਕਲਾਕਾਰ ਹੁਣ ਇਸ ਤਰ੍ਹਾਂ ਦਿੰਦਾ ਹੈ ਦਿਖਾਈ  
Preet harpal ਇਸ ਗੀਤ ‘ਚ ਇੱਕ  ਪਿਤਾ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਪਿਓ ਆਪਣੇ ਮੋਢਿਆਂ ‘ਤੇ ਬੱਚਿਆਂ ਨੂੰ ਚੁੱਕ ਕੇ ਦੁਨੀਆ ਦੀ ਸੈਰ ਕਰਵਾਉਂਦਾ ਹੈ । ਪਰ ਇਕ ਪਿਤਾ ਦਾ ਸਾਇਆ ਜਦੋਂ ਕਿਸੇ ਦੇ ਸਿਰ ਤੋਂ ੳੁੱਠ ਜਾਂਦਾ ਹੈ ਤਾਂ ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੁੰਦੀ । Guru And Honey ਇਸ ਗੀਤ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਆਪੋ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ । ਰਾਣਾ ਰਣਬੀਰ ਨੇ ਆਪਣੇ ਖੂਬਸੂਰਤ ਬੋਲਾਂ ਦੇ ਨਾਲ ਜਿਸ ਤਰ੍ਹਾਂ ਇਸ ਗੀਤ ਨੂੰ ਸ਼ਿੰਗਾਰਿਆਂ ਹੈ ਉਸੇ ਤਰ੍ਹਾਂ ਜੈਜ਼ੀ ਬੀ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਗਾਗਰ ‘ਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ।

0 Comments
0

You may also like