ਜੌਰਡਨ ਸੰਧੂ ਆਪਣੇ ਨਵੇਂ ਗੀਤ 'ਜੱਟੀਏ ਨੀ' ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

Written by  Shaminder   |  September 16th 2019 10:55 AM  |  Updated: September 16th 2019 10:55 AM

ਜੌਰਡਨ ਸੰਧੂ ਆਪਣੇ ਨਵੇਂ ਗੀਤ 'ਜੱਟੀਏ ਨੀ' ਨਾਲ ਜਲਦ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ

ਜੌਰਡਨ ਸੰਧੂ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ । 'ਜੱਟੀਏ ਨੀ' ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਜੌਰਡਨ ਸੰਧੂ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ ਅਤੇ ਇਸ ਗੀਤ ਦੇ ਬੋਲ ਅਰਜਨ ਵਿਰਕ ਵੱਲੋਂ ਲਿਖੇ ਗਏ ਹਨ । ਗੀਤ ਦੀ ਫੀਚਰਿੰਗ 'ਚ ਗਿੰਨੀ ਕਪੂਰ ਨਜ਼ਰ ਆਉਣਗੇ । ਇਸ ਗੀਤ ਦਾ ਪੋਸਟਰ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਜੌਰਡਨ ਸੰਧੂ ਤੇ ਦਿਲਜੋਤ ਦੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦੀ ਰਿਲੀਜ਼ ਡੇਟ ਆਈ ਸਾਹਮਣੇ

https://www.instagram.com/p/B2ZFVSMhrhu/

ਇਸ ਗੀਤ ਨੂੰ 24 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ । ਜੌਰਡਨ ਸੰਧੂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ।

https://www.instagram.com/p/B2ZAPmzh_Fm/

ਜਿਨ੍ਹਾਂ 'ਚ 'ਅੱਜ ਜਸ਼ਨ ਮਨਾਏ ਜਾਣਗੇ',ਤੇਰੇ ਨਾਂ ਪਸੰਦ ਗੱਭਰੂ,ਕਾਕੇ ਦਾ ਵਿਆਹ ਸਣੇ ਕਈ ਹਿੱਟ ਗੀਤ ਹਨ ਜੋ ਸਰੋਤਿਆਂ ਦੀ ਪਹਿਲੀ ਪਸੰਦ ਹਨ । ਮਿਊਜ਼ਿਕ ਇੰਡਸਟਰੀ ਦੇ ਨਾਲ –ਨਾਲ ਉਹ ਪਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ।ਫ਼ਿਲਮ ਕਾਲਾ ਸ਼ਾਹ ਕਾਲਾ ਅਤੇ ਕਾਕੇ ਦਾ ਵਿਆਹ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਸਰਾਹਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network