ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗਾਇਕ ਕਾਕੇ ਦਾ ਚੱਲਿਆ ਸਿੱਕਾ, ਕੁਝ ਹੀ ਮਹੀਨਿਆਂ ’ਚ ਬਣਾਏ ਕਰੋੜਾਂ ਪ੍ਰਸ਼ੰਸਕ

written by Rupinder Kaler | January 14, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਏਨੀਂ ਦਿਨੀਂ ਗਾਇਕ ਕਾਕਾ ਤੇਜੀ ਨਾਲ ਉਭਰ ਰਹੇ ਹਨ । ਉਸ ਦੇ ਹਰ ਗਾਣੇ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ । ਹਾਲ ਹੀ ਵਿੱਚ ਉਸ ਦਾ ਰਿਲੀਜ਼ ਹੋਇਆ ਗਾਣਾ ਟੈਪਰੇਰੀ ਪਿਆਰ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ । ਇਹ ਗਾਣਾ ਲੋਕਾਂ ਦੀ ਫੇਵਰੇਟ ਲਿਸਟ ਵਿੱਚ ਟਾਪ ਤੇ ਹੈ । ਕਾਕੇ ਨੇ 2019 ਵਿੱਚ ਆਪਣਾ ਗਾਣਾ ਸੂਰਮਾ ਯੂਟਿਊਬ ਤੇ ਸ਼ੇਅਰ ਕੀਤਾ ਸੀ । ਹੋਰ ਪੜ੍ਹੋ : ਅਦਾਕਾਰਾ ਰਕੁਲਪ੍ਰੀਤ ਨੇ ਆਪਣੀ ਟੀਮ ਦੇ ਨਾਲ ਮਨਾਈ ਲੋਹੜੀ, ਵੀਡੀਓ ਵਾਇਰਲ ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸੁਨੰਦਾ ਸ਼ਰਮਾ ਦੇ ਨਵੇਂ ਗਾਣੇ ਦਾ ਟੀਜ਼ਰ ਇਸ ਗਾਣੇ ਤੋਂ ਬਾਅਦ ਕਾਕਾ ਸੋਸ਼ਲ ਮੀਡੀਆ ਤੇ ਲਗਾਤਾਰ ਛਾਇਆ ਹੋਇਆ ਹੈ । ਕਾਕੇ ਦੇ ਗਾਣਿਆਂ ਦੇ ਜ਼ਿਆਦਾਤਰ ਵੀਵਰਜ਼ ਕਰੋੜਾਂ ਵਿੱਚ ਹਨ । ਕਾਕਾ ਪਟਿਆਲਾ ਦੇ ਪਿੰਡ ਚੰਦੂਮਾਜਰਾ ਦਾ ਰਹਿਣ ਵਾਲਾ ਹੈ । ਇਥੇ ਹੀ ਉਸ ਦਾ ਜਨਮ ਹੋਇਆ ਸੀ । ਕਾਕੇ ਦੀ ਉਮਰ 26 ਸਾਲ ਹੈ ਤੇ ਉਸ ਨੇ ਆਪਣੀ 12ਵੀ ਦੀ ਪੜਾਈ ਸਰਕਾਰੀ ਸਕੂਲ ਤੋਂ ਹੀ ਕੀਤੀ । ਬਾਅਦ ਵਿੱਚ ਉਹ ਨੇ ਬੀ-ਟੇਕ ਵੀ ਕੀਤੀ । ਕਾਕੇ ਦੇ ਪਿਤਾ ਜੀ ਰਾਜਮਿਸਤਰੀ ਦਾ ਕੰਮ ਕਰਦੇ ਹਨ । ਬਚਪਨ ਤੋਂ ਹੀ ਕਾਕੇ ਨੇ ਆਪਣੇ ਪਿਤਾ ਨੂੰ ਮਿਹਨਤ ਕਰਦੇ ਦੇਖਿਆ ਹੈ । ਕਾਕਾ 5ਵੀ ਕਲਾਸ ਤੋਂ ਹੀ ਗੀਤ ਗਾ ਰਿਹਾ ਹੈ । ਕਾਕਾ ਨਾ ਸਿਰਫ ਗਾਣੇ ਗਾਉਂਦਾ ਹੈ ਬਲਕਿ ਖੁਦ ਲਿਖਦਾ ਵੀ ਹੈ । ਉਸ ਦੇ ਕਈ ਗੀਤਾਂ ਨੂੰ ਜਬਰਦਸਤ ਪਿਆਰ ਮਿਲਿਆ ਹੈ । ਕਾਕੇ ਨੂੰ ਅਸਲੀ ਪਹਿਚਾਣ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਗੀਤ ਕਹਿ ਲੈਣ ਦੇ ਨਾਲ ਮਿਲੀ ਸੀ ਜਿਸ ਵਿੱਚ ਉਸ ਦੇ ਨਾਲ ਇੰਦਰ ਚਹਿਲ ਵੀ ਨਜ਼ਰ ਆਏ ਸਨ ।

0 Comments
0

You may also like