ਬਚਪਨ 'ਚ ਹੀ ਕਮਲ ਖ਼ਾਨ ਨੂੰ ਮਿਲ ਗਈ ਸੀ ਗਾਇਕੀ ਦੀ ਗੁੜਤੀ,ਵੇਖੋ ਬਚਪਨ 'ਚ ਕਿਵੇਂ ਗਾਉਂਦੇ ਸਨ ਕਮਲ ਖ਼ਾਨ

Reported by: PTC Punjabi Desk | Edited by: Shaminder  |  March 15th 2019 12:11 PM |  Updated: March 15th 2019 12:11 PM

ਬਚਪਨ 'ਚ ਹੀ ਕਮਲ ਖ਼ਾਨ ਨੂੰ ਮਿਲ ਗਈ ਸੀ ਗਾਇਕੀ ਦੀ ਗੁੜਤੀ,ਵੇਖੋ ਬਚਪਨ 'ਚ ਕਿਵੇਂ ਗਾਉਂਦੇ ਸਨ ਕਮਲ ਖ਼ਾਨ

ਕਹਿੰਦੇ ਨੇ ਕਿ ਪੁੱਤਰ ਦੇ ਪੈਰ ਪਾਲਣੇ 'ਚ ਹੀ ਦਿਖਾਈ ਦੇਣ ਲੱਗ ਪੈਂਦੇ ਨੇ । ਕਮਲ ਖ਼ਾਨ ਜੋ ਇੱਕ ਕਾਮਯਾਬ ਗਾਇਕ ਨੇ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ 'ਚ ਵੀ ਗੀਤ ਗਾਏ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਕਮਲ ਖ਼ਾਨ ਨੂੰ ਕਾਮਯਾਬੀ ਇੰਝ ਹੀ ਨਹੀਂ ਮਿਲੀ,ਇਸ ਪਿੱਛੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਹੈ ।

ਹੋਰ ਵੇਖੋ :ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ,ਇਹੀ ਸੁਨੇਹਾ ਦੇ ਰਹੇ ਨੇ ਅਨਮੋਲ ਕਵਾਤਰਾ,ਵੇਖੋ ਵੀਡੀਓ

kamal khan kamal khan

ਜਿਹੜੀ ਕਿ ਸਕਾਰ ਹੋਈ ਹੈ,ਕਮਲ ਖ਼ਾਨ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ,ਅੱਜ ਅਸੀਂ ਤੁਹਾਨੂੰ ਉਨ੍ਹਾਂ ਨੇ ਬਚਪਨ ਦੀ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਇਹ ਵੀਡੀਓ ਉਨ੍ਹਾਂ ਦੇ ਬਚਪਨ ਦਾ ਹੈ,ਜਿਸ 'ਚ ਉਹ ਗਾਉਂਦੇ ਹੋਏ ਵਿਖਾਈ ਦੇ ਰਹੇ ਨੇ ।

ਹੋਰ ਵੇਖੋ :ਰਾਜ ਬਰਾੜ ਅੱਜ ਵੀ ਜਿਉਂਦਾ ਹੈ ਬਲਰਾਜ ਬਰਾੜ ਦੀਆਂ ਯਾਦਾਂ ‘ਚ, ਰਾਜ ਬਰਾੜ ਨੂੰ ਸਮਰਪਿਤ ਕੀਤਾ “ਰਾਜਾ ਵੀਰ”ਗੀਤ

https://www.youtube.com/watch?v=nFoRccla8o4

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਮਲ ਖ਼ਾਨ "ਇਹ ਕੋਕਾ ਨੱਕ ਦਾ ਕੋਕਾ ਕਿਤੇ ਪਿਆਰ 'ਚ ਦੇ ਨਾ ਜਾਈਂ ਧੋਖਾ" ਗੀਤ ਗਾ ਕੇ ਸੁਣਾ ਰਹੇ ਨੇ । ਤੁਸੀਂ ਵੀ ਵੇਖੋ ਅੱਜ ਦੇ ਕਮਲ ਖ਼ਾਨ ਦੇ ਬਚਪਨ ਦਾ ਵੀਡੀਓ ਜਿਸ 'ਚ ਉਹ ਇੱਕ ਮਾਹਿਰ ਗਾਇਕ ਵਾਂਗ ਗੀਤ ਗਾ ਕੇ ਪੂਰੀ ਸੱਥ 'ਚ ਬੈਠੇ ਲੋਕਾਂ ਨੂੰ ਸੁਣਾ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network