ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਗਾਇਕ ਵੀ ਹੋਇਆ ਕੋਰੋਨਾ ਪਾਜਟਿਵ

written by Rupinder Kaler | April 17, 2021 05:15pm

ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣਾ ਸ਼ੁਰੂ ਹੋ ਗਏ ਹਨ। ਇਸ ਸਭ ਦੇ ਚਲਦੇ ਮਸ਼ਹੂਰ ਗਾਇਕ ਕੈਂਬੀ ਰਾਜਪੁਰੀਆ ਵੀ ਕੋਰੋਨਾ ਪਾਜਟਿਵ ਹੋ ਗਏ ਹਨ । ਜਿਸ ਦੀ ਜਾਣਕਾਰੀ ਉਹਨਾਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ :

ਐਮੀ ਵਿਰਕ ਨੇ ਸਰਗੁਣ ਮਹਿਤਾ ਅਤੇ ਜਗਦੀਪ ਸਿੱਧੂ ਦੇ ਨਾਲ ਵੀਡੀਓ ਕੀਤਾ ਸਾਂਝਾ, ਖਾਣੇ ਦਾ ਲੁਤਫ ਉਠਾਉਂਦੇ ਆਏ ਨਜ਼ਰ

image from kambi Rajpuria's instagram

ਕੈਂਬੀ ਨੇ ਕੋਰੋਨਾ ਸੰਕਰਮਿਤ ਹੋਣ ਤੇ ਆਪਣੇ ਦੋਸਤਾਂ ਤੋਂ ਮੁਆਫੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਜਿਹੜੇ ਵੀ ਮੇਰੇ ਮਿੱਤਰ ਮੇਰੇ ਸੰਪਰਕ ਦੇ ਵਿੱਚ ਆਏ ਹਨ ਉਹ ਕਿਰਪਾ ਕਰਕੇ ਆਪਣਾ ਟੈਸਟ ਕਰਵਾ ਲੈਣ ਤੇ ਆਪਣਾ ਖਿਆਲ ਰੱਖਣ।

image from kambi Rajpuria's instagram

ਗਾਇਕ ਦੇ ਵਰਕ ਫਰੰਟ ਟੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕਾਂਬੀ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਵਿੱਚ ਉਹਨਾਂ ਨਾਲ ਰੈਪਰ ਸੁਲਤਾਨ ਨਜ਼ਰ ਆਏ ਹਨ। ਇਸ ਗੀਤ ਨੂੰ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ।

You may also like