ਗਾਇਕ ਕਰਣ ਔਜਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ

written by Shaminder | March 08, 2021

ਗਾਇਕ ਕਰਣ ਔਜਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ ।ਜਿੱਥੇ ਉਨ੍ਹਾਂ ਨੇ ਗੁਰੂ ਘਰ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਤੋਂ ਪਹਿਲਾਂ ਉਹ ਆਪਣੇ ਨਾਨਕੇ ਘਰ ਗਏ ਸਨ।

 karan aujla Image From InstantPollywood’s Instagram

ਹੋਰ ਪੜ੍ਹੋ : ਡਾਂਸਰ ਸਪਨਾ ਚੌਧਰੀ ਦੇ ਗੀਤ ‘ਗੁੰਡੀ’ ਦਾ ਟੀਜ਼ਰ ਹੋਇਆ ਰਿਲੀਜ਼

karan Image From InstantPollywood’s Instagram

ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ । ਨਾਨਕੇ ਪਿੰਡ ਵੱਲੋਂ ਉਨ੍ਹਾਂ ਦੇ ਸਵਾਗਤ ‘ਚ ਕੋਈ ਵੀ ਕਮੀ ਨਹੀਂ ਸੀ ਛੱਡੀ ਗਈ । ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ ।ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਉਹ ਬਿਹਤਰੀਨ ਗਾਇਕ ਹੋਣ ਦੇ ਨਾਲ ਨਾਲ ਬਿਹਤਰੀਨ ਗੀਤਕਾਰ ਵੀ ਹਨ ।

karan Image From InstantPollywood’s Instagram

ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਉਨ੍ਹਾਂ ਦਾ ਬੀਤੇ ਦਿਨ ਰਿਲੀਜ਼ ਹੋਇਆ ਮੈਕਸੀਕੋ ਕੋਕਾ ਵੀ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਦਾ ਵੀਡੀਓ ਹੁਣ ਰਿਲੀਜ਼ ਕੀਤਾ ਗਿਆ ਹੈ । ਕੁਝ ਸਮਾਂ ਪਹਿਲਾਂ ਇਸ ਗੀਤ ਦਾ ਆਡੀਓ ਤਿਆਰ ਕੀਤਾ ਗਿਆ ਸੀ ।

 

View this post on Instagram

 

A post shared by Instant Pollywood (@instantpollywood)

0 Comments
0

You may also like