ਗਾਇਕ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BACTHAFU*UP ਦੀ ਟਰੈਕ ਲਿਸਟ ਕੀਤੀ ਸਾਂਝੀ

written by Rupinder Kaler | July 02, 2021

ਗਾਇਕ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BACTHAFU*UP ਦੀ ਟਰੈਕ ਲਿਸਟ ਜਾਰੀ ਕਰ ਦਿੱਤੀ ਹੈ । ਇਸ ਲਿਸਟ ਵਿੱਚ ਉਹਨਾਂ ਗਾਣਿਆਂ ਨੂੰ ਦਰਸਾਇਆ ਗਿਆ ਹੈ ਜਿਹੜੇ ਕਿ ਉਹਨਾਂ ਦੀ ਐਲਬਮ ਵਿੱਚ ਹੋਣਗੇ । ਇਸ ਲਿਸਟ ਨੂੰ ਜਾਰੀ ਕਰਦੇ ਹੋਏ ਕਰਨ ਔਜਲਾ ਨੇ ਕਿਹਾ ਹੈ ਕਿ ਉਹਨਾਂ ਦੀ ਐਲਬਮ ਦਾ ਪਹਿਲਾ ਗਾਣਾ 8 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ ।

ਹੋਰ ਪੜ੍ਹੋ :

ਦਲੇਰ ਮਹਿੰਦੀ ਦੇ ਬੇਟੇ ਨੇ ਮਨਾਇਆ ਜਨਮ ਦਿਨ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ‘ਬਹੁਤ ਪਿਆਰ ਨਾਲ ਬਣਾਇਆ ਕੱਲਾ ਕੱਲਾ ਗੀਤ …ਕਿਸੇ ਦੇ ਖਿਲਾਫ ਜਾਂ ਕਿਸੇ ਦੇ ਮੁਕਾਬਲੇ ਵਿੱਚ ਨਹੀਂ ਲਿਖਿਆ ਕੋਈ ਵੀ ਗਾਣਾ… ਤੇ ਨਾ ਹੀ ਕਦੇ ਲਿਖਦਾ …I GOT MY OWN LEAGUE . .... ਬਾਕੀ ਸਬ ਤੁਹਾਡੇ ਹੱਥ ਜਾਂ ਉਸ ਮਾਲਕ ਦੇ ਹੱਥ…. SIT TIGHT CUZ ITS SHOW TIME .... ਇਸ ਤੋਂ ਪਹਿਲਾਂ ਕਰਨ ਔਜਲਾ ਨੇ ਆਪਣੀ ਐਲਬਮ ਦੀ ਇੰਟਰੋ ਰਿਲੀਜ਼ ਕੀਤੀ ਸੀ ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

ਕਰਨ ਔਜਲਾ ਦੀ ਇਸ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਕਿਉਂਕਿ ਕਰਨ ਔਜਲਾ ਹੁਣ ਤੱਕ ਸਿਰਫ ਸਿੰਗਲ ਟਰੈਕ ਹੀ ਰਿਲੀਜ਼ ਕਰਦੇ ਰਹੇ ਹਨ । ਕਰਨ ਦੀ ਇਹ ਡੈਬਿਊ ਐਲਬਮ ਸਪੀਡ ਰਿਕਾਰਡਸ ਵੱਲੋਂ ਰਿਲੀਜ਼ ਕੀਤੀ ਜਾਵੇਗੀ।

 

View this post on Instagram

 

A post shared by Karan Aujla (@karanaujla_official)


ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਦੋ ਸਾਲਾਂ ਤੋਂ ਕਰਨ ਔਜਲਾ ਦੀ ਇਸ ਐਲਬਮ ਦੇ ਉੱਤੇ ਕੰਮ ਚੱਲ ਰਿਹਾ ਹੈ। ਹੁਣ ਵੇਖਣਾ ਇਹ ਹੋਏਗਾ ਕਿ ਕੀ ਇਹ ਐਲਬਮ ਸਿੱਧੂ ਮੂਸੇਵਾਲਾ ਦੀ ਐਲਬਮ ਨੂੰ ਟੱਕਰ ਦਿੰਦੀ ਹੈ ਜਾਂ ਨਹੀਂ।

0 Comments
0

You may also like