ਗਾਇਕਾ ਕੌਰ ਬੀ ਨੇ ਆਪਣੇ ਤਾਇਆ ਤਾਈ ਨਾਲ ਤਸਵੀਰ ਸਾਂਝੀ ਕਰਕੇ, ਕਹੀ ਖ਼ਾਸ ਗੱਲ

written by Rupinder Kaler | June 18, 2021

ਕੌਰ-ਬੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹਨਾਂ ਵਲੋਂ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਘਰ ਵਿੱਚ ਪਰਵੇਸ਼ ਕੀਤਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਸਨ ।

kaur b Pic Courtesy: Instagram
ਹੋਰ ਪੜ੍ਹੋ : ਮੱਧ ਪ੍ਰਦੇਸ਼ ਦੇ ਇਸ ਬਾਗ ’ਚ ਲੱਗਦੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਅੰਬ, 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਵਿਕਦੇ ਹਨ ਅੰਬ
singer kaur b shared her new dance video with fans Pic Courtesy: Instagram
  ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਤਾਏ ਤੇ ਤਾਈ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਕੌਰ ਬੀ ਉਹਨਾਂ ਦਾ ਤਾਇਆ, ਤਾਈ ਤੇ ਭਰਾ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ ਹੈ ‘ਧੰਨਵਾਦ ਇਸ ਪਿਆਰ ਲਈ ਤੇ ਮੇਰਾ ਖਿਆਲ ਰੱਖਣ ਲਈ ਇੱਕ ਬੱਚੇ ਵਾਂਗ ….ਰੱਬ ਹਰ ਇੱਕ ਦੇ ਮਾਪਿਆਂ ਨੂੰ ਚੜਦੀਕਲਾ ਵਿੱਚ ਰੱਖੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੌਰ ਬੀ ਆਪਣੇ ਪਰਿਵਾਰ ਦੇ ਬਹੁਤ ਨੇੜੇ ਹੈ ਤੇ ਉਹ ਅਕਸਰ ਇਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

0 Comments
0

You may also like