ਕਦੇ ਕਿਰਾਏ ਦੇ ਕਮਰੇ ‘ਚ ਰਹਿੰਦਾ ਸੀ ਗਾਇਕ ਲਾਭ ਹੀਰਾ, ਇਸ ਤਰ੍ਹਾਂ ਬਦਲੀ ਜ਼ਿੰਦਗੀ, ਜਾਣੋ ਪੂਰੀ ਕਹਾਣੀ

written by Shaminder | August 09, 2021

ਗਾਇਕ ਲਾਭ ਹੀਰਾ  (Labh Heera) ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾਈ ।ਉਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਸਰੋਤਿਆਂ ਵੱਲੋਂ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ 90  ਦੇ ਦਹਾਕੇ ‘ਚ ਪਸੰਦ ਕੀਤਾ ਜਾਂਦਾ ਸੀ । ਪਰ ਅੱਜ ਜਿਸ ਮੁਕਾਮ ‘ਤੇ ਉਹ ਪਹੁੰਚੇ ਹਨ, ਉਸ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ ।ਲਾਭ ਹੀਰਾ  (Labh Heera)ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਪਿੰਡ ਚਾਨਕ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਭਜਨ ਸਿੰਘ ਤੇ ਮਾਤਾ ਬੀਰੋ ਕੌਰ ਦੇ ਘਰ ਹੋਇਆ ।

Lab Heera-min Image From Instagram

ਹੋਰ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ 

ਲਾਭ ਹੀਰਾ ਬਚਪਨ ਤੋਂ ਹੀ ਸੰਗੀਤ ਤੇ ਸਾਹਿਤ ਨਾਲ ਜੁੜੇ ਹੋਏ ਸੀ । ਜਦੋਂ ਉਹ 8ਵੀਂ ਕਲਾਸ ਵਿੱਚ ਸਨ ਤਾਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ । ਜਿਹੜਾ ਕਿ ਉਹਨਾਂ ਦੇ ਅਧਿਆਪਕ ਹਰਿੰਦਰ ਸ਼ਰਮਾ ਨੇ ਅਕਾਲੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ । ਇਸ ਆਰਟੀਕਲ ਨੂੰ ਜਦੋਂ ਬੰਗਾ ਦੇ ਇੱਕ ਸ਼ਾਮ ਲਾਲ ਮਲਹੋਤਰਾ ਨੇ ਪੜਿਆ ਤਾਂ ਉਹਨਾਂ ਨੂੰ ਇਹ ਏਨਾ ਪਸੰਦ ਆਇਆ ਕਿ ਸ਼ਾਮ ਲਾਲ ਮਲਹੋਤਰਾ ਨੇ ਲਾਭ ਨੂੰ ਇੱਕ ਚਿੱਠੀ ਲਿਖ ਕੇ ਉਹਨਾ ਦਾ ਨਾਂ ਲਾਭ ਹੀਰਾ ਰੱਖ ਦਿੱਤਾ।

Labh Heera -min Image From Instagram

ਇਹ ਚਿੱਠੀ ਲਾਭ ਹੀਰਾ ਨੇ ਅੱਜ ਵੀ ਸਾਂਭ ਕੇ ਰੱਖੀ ਹੋਈ ਹੈ । ਲਾਭ ਹੀਰਾ ਨੇ ਆਪਣੀ ਮੁੱਢਲੀ ਪੜ੍ਹਾਈ  ਪਿੰਡ ਚਾਨਕ ਦੇ ਹੀ ਸਕੂਲ ਤੋਂ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਕਾਲਜ ਬੁੱਢਲਾਡਾ ਵਿੱਚ ਦਾਖਲਾ ਲਿਆ । ਇੱਥੇ ਪੜ੍ਹਾਈ ਕਰਦੇ ਹੋਏ ਲਾਭ ਹੀਰਾ ਨੇ ਇਸ ਕਾਲਜ ਨੂੰ ਗਾਇਕੀ ਦੇ ਕਈ ਮੁਕਾਬਲੇ ਜਿਤਵਾਏ ।

 

View this post on Instagram

 

A post shared by Labh Heera (@officiallabhheera)

ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸੀ ਕਿਉਂਕਿ ਮਿਡਲ ਕਲਾਸ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਆਰਥਿਕ ਪਰੇਸ਼ਾਨੀ ਹਮੇਸ਼ਾ ਰਹਿੰਦੀ ਸੀ । ਲਾਭ ਹੀਰਾ ਦੱਸਦੇ ਹਨ ਕਿ ਜਿਸ ਸਮੇਂ ਉਹ ਬੁੱਢਲਾਡਾ ਰਹਿੰਦੇ ਹੁੰਦੇ ਸਨ ਉਸ ਸਮੇਂ ਉਹਨਾਂ ਕੋਲ ਕਮਰੇ ਦਾ ਕਿਰਾਇਆ ਦੇਣ ਜੋਗੇ ਪੈਸੇ ਵੀ ਨਹੀਂ ਸਨ ਹੁੰਦੇ । ਇਸ ਕਮਰੇ ਦਾ ਕਿਰਾਇਆ ਸਿਰਫ 60  ਰੁਪਏ ਹੁੰਦਾ ਸੀ । ਲਾਭ ਹੀਰਾ ਕਿਸੇ ਗੀਤਕਾਰ ਦੇ ਘਰ ਅਖਾੜਾ ਲਗਾਉਣ ਗਏ ਹੋਏ ਸਨ । ਇੱਥੇ ਆਨੰਦ ਕੰਪਨੀ ਦੇ ਨੁਮਾਇੰਦੇ ਵੀ ਆਏ ਹੋਏ ਸਨ । ਜਦੋਂ ਉਹਨਾਂ ਨੇ ਲਾਭ ਹੀਰੇ ਦੀ ਅਵਾਜ਼ ਨੂੰ ਸੁਣਿਆ ਤਾਂ ਉਹਨਾਂ ਨੇ ਲਾਭ ਹੀਰਾ ਨੂੰ ਕੈਸੇਟ ਕਰਨ ਦੀ ਆਫਰ ਦਿੱਤੀ ।

 

 

0 Comments
0

You may also like