ਗਾਇਕ ਲਵਲੀ ਨਿਰਮਾਣ ਦੇ ਮਾਤਾ ਜੀ ਦਾ ਹੋਇਆ ਦਿਹਾਂਤ, ਗਾਇਕਾ ਪਰਵੀਨ ਭਾਰਟਾ ਨੇ ਜਤਾਇਆ ਦੁੱਖ

written by Shaminder | December 08, 2022 10:32am

ਗਾਇਕ ਲਵਲੀ ਨਿਰਮਾਣ (Lovely Nirman)  ਦੇ ਮਾਤਾ (Mother) ਜੀ ਦਾ ਦਿਹਾਂਤ (Death)ਹੋ ਗਿਆ ਹੈ । ਉਨ੍ਹਾਂ ਦੇ ਮਾਤਾ  ਜੀ ਦੇ ਦਿਹਾਂਤ ਮੌਕੇ ਗਾਇਕਾ ਪਰਵੀਨ ਭਾਰਟਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਸਾਂਝੀ ਕੀਤੀ ਗਈ ਪੋਸਟ ‘ਚ ਲਿਖਿਆ ‘ਬੇਹੱਦ ਅਫ਼ਸੋਸ ਸਤਿਕਾਰਯੋਗ ਅੰਕਲ ਗੁਰਦਿਆਲ ਨਿਰਮਾਣ ਧੂਰੀ ਜੀ ਦੇ ਪਤਨੀ ਤੇ ਵੱਡੇ ਵੀਰ ਲਵਲੀ ਨਿਰਮਾਣ ਜੀ ਦੇ ਮਾਤਾ ਬਲਦੇਵ ਕੌਰ ਜੀ ਰਾਤੀਂ 9ਵਜੇ ਇਸ ਫ਼ਾਨੀ ਸੰਸ਼ਾਰ ਨੂੰ ਹਮੇਸਾ ਲਈ ਅਲਵਿਦਾ ਕਹਿ ਗਏ ।

Lovely Nirman ,, Image Source : Youtube

ਹੋਰ ਪੜ੍ਹੋ : ਅਰਬਾਜ਼ ਖ਼ਾਨ ਦੀ ਗਰਲ ਫ੍ਰੈਂਡ ਕਾਰ ਨਾਲ ਟਕਰਾਉਣ ਤੋਂ ਵਾਲ-ਵਾਲ ਬਚੀ, ਵੇਖੋ ਵੀਡੀਓ

ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਅਪਣੇ ਚਰਨਾ ਵਿੱਚ ਸਥਾਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’।ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਦੁੱਖ ਪ੍ਰਗਟਾਇਆ ਹੈ । ਲਵਲੀ ਨਿਰਮਾਣ ਅਜਿਹੇ ਗਾਇਕ ਹਨ, ਜੋ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

ਹੋਰ ਪੜ੍ਹੋ: ‘ਭਾਬੀ ਜੀ ਘਰ ਪਰ ਹੈਂ’ ਸ਼ੋਅ ਛੱਡਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਦਾ ਹੋ ਗਿਆ ਅਜਿਹਾ ਹਾਲ, ਸੜਕਾਂ ‘ਤੇ ਆਟੋ ਚਲਾਉਂਦੀ ਦਿਖੀ ਅਦਾਕਾਰਾ

ਸਟੇਜਾਂ 'ਤੇ ਵੀ ਉਨ੍ਹਾਂ ਨੇ ਲੰਮਾ ਸਮਾਂ ਪਰਫਾਰਮ ਕੀਤਾ ਹੈ ਅਤੇ ਅੱਜ ਵੀ ਉਹ ਇੰਡਸਟਰੀ 'ਚ ਸਰਗਰਮ ਹਨ । ਕਾਨਪੁਰ 'ਚ ਉਨ੍ਹਾਂ ਦਾ ਜਨਮ ਹੋਇਆ ਸੀ,ਉੱਥੇ ਉਨ੍ਹਾਂ ਦੇ ਪਿਤਾ ਜੀ ਕੰਮ ਕਰਦੇ ਹੁੰਦੇ ਸਨ ।ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਧੂਰੀ ਆ ਗਿਆ ਸੀ ।

Parveen Bharta,, image From instagram

ਉਨ੍ਹਾਂ ਦੇ ਪਿਤਾ ਜੀ ਨੂੰ ਵੀ ਗਾਉਣ ਦਾ ਸ਼ੌਂਕ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਗਾਉਣ ਦੀ ਚੇਟਕ ਲੱਗੀ ।ਘਰ 'ਚ ਗਾਉਣ ਦਾ ਮਾਹੌਲ ਸੀ ਅਤੇ ਲਵਲੀ ਨਿਰਮਾਣ ਅਕਸਰ ਉਨ੍ਹਾਂ ਨੂੰ ਪਰਫਾਰਮ ਕਰਦੇ ਵੇਖਦੇ ਰਹਿੰਦੇ ਸਨ ।ਜਿਸ ਤੋਂ ਬਾਅਦ ਗਾਉਣ ਦਾ ਸ਼ੌਂਕ ਉਨ੍ਹਾਂ ਅੰਦਰ ਵੀ ਜਾਗਿਆ । 1987 'ਚ ਆਪਣੀ ਟੇਪ ਲਵਲੀ ਨਿਰਮਾਣ ਨੇ ਕੱਢੀ ਸੀ । ਲਵਲੀ ਨਿਰਮਾਣ ਨੇ ਹਾਲ ਹੀ ‘ਚ ਪਰਵੀਨ ਭਾਰਟਾ ਦੇ ਨਾਲ ਲਾਕੇਟ-੨ ਗੀਤ ਵੀ ਕੱਢਿਆ ਸੀ ।

 

View this post on Instagram

 

A post shared by Its-Parveen-bharta (@parveen_bharta)

You may also like