ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਉਂਟ ਮੁੜ ਹੋਇਆ ਸ਼ੁਰੂ, ਲਾਈਵ ਹੋ ਕੇ ਜਤਾਈ ਖੁਸ਼ੀ

Written by  Rupinder Kaler   |  July 24th 2021 05:56 PM  |  Updated: July 24th 2021 05:56 PM

ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਉਂਟ ਮੁੜ ਹੋਇਆ ਸ਼ੁਰੂ, ਲਾਈਵ ਹੋ ਕੇ ਜਤਾਈ ਖੁਸ਼ੀ

ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਕੁਝ ਦਿਨ ਪਹਿਲਾਂ ਕਿਸੇ ਨੇ ਹੈਕ ਕਰ ਲਿਆ ਸੀ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਲਾਈਵ ਹੋ ਕੇ ਦਿੱਤੀ ਸੀ ।ਪਰ ਹੁਣ ਇੱਕ ਵਾਰ ਫਿਰ ਮਲਕੀਤ ਸਿੰਘ ਦਾ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਉਂਟ ਉਹਨਾਂ ਕੋਲ ਵਾਪਿਸ ਆ ਗਿਆ ਹੈ, ਜਿਸ ਤੇ ਉਹਨਾਂ ਨੇ ਲਾਈਵ ਹੋ ਕੇ ਖੁਸ਼ੀ ਜਤਾਈ ਹੈ ।

Pic Courtesy: Instagram

ਹੋਰ ਪੜ੍ਹੋ :

ਸਰ੍ਹੋਂ ਦੇ ਤੇਲ ਦੇ ਫਾਇਦੇ ਤਾਂ ਤੁਹਾਨੂੰ ਪਤਾ ਹੋਣਗੇ, ਇਸ ਦੇ ਨੁਕਸਾਨ ਵੀ ਜਾਣ ਲਵੋ

ਇਸ ਦੇ ਨਾਲ ਹੀ ਉਹਨਾਂ ਨੇ ਫੇਸਬੁੱਕ ਦੇ ਉਹਨਾਂ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਸਾਇਬਰ ਕਰਾਈਮ ਟੀਮ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ । ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਉਹਨਾਂ ਦਾ ਅਕਾਉਂਟ ਹੈਕ ਕੀਤਾ, ਉਹਨਾਂ ਤੱਕ ਪੁਲਿਸ ਛੇਤੀ ਪਹੁੰਚ ਜਾਵੇਗੀ । ਇਸ ਦੌਰਾਨ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ।

Malkit Singh To Make A Comback In Punjabi Cinema Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਕੀਤ ਸਿੰਘ ਇੰਗਲੈਂਡ ਦੇ ਵਸਨੀਕ ਹਨ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹੁਸੈਨਪੁਰ ਵਿੱਚ ਜਨਮੇ ਅਤੇ ਨਕੋਦਰ ਵਿੱਚ ਪਲੇ, ਉਹ 1984 ਵਿੱਚ ਬਰਮਿੰਘਮ ਚਲੇ ਗਏ ਸਨ। ਮਲਕੀਤ ਪਹਿਲਾ ਪੰਜਾਬੀ ਗਾਇਕ ਸੀ ਜਿਸ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ ਬੀ ਈ ਨਾਲ ਸਨਮਾਨਿਤ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network