ਗਾਇਕ ਮਨਪ੍ਰੀਤ ਮੰਨਾ ਦਾ ਗੀਤ ‘ਅਸਾਈਨਮੈਂਟਾਂ’ ਰਿਲੀਜ਼

written by Shaminder | January 21, 2021

ਗਾਇਕ ਮਨਪ੍ਰੀਤ ਮੰਨਾ ਦਾ ਨਵਾਂ ਗੀਤ ‘ਅਸਾਈਨਮੈਂਟਾਂ’ ਰਿਲੀਜ਼ ਹੋ ਚੁੱਕਿਆ ਹੈ। ਗੀਤ ਦੇ ਬੋਲ ਦੀਪ ਅਰੀਚਾ ਨੇ ਲਿਖੇ ਨੇ ਅਤੇ ਮਿਊਜ਼ਿਕ ਦੇਸੀ ਰੂਟਜ਼ ਵਲੋਂ ਦਿੱਤਾ ਗਿਆ ਹੈ ।ਡਾਇਰੈਕਸ਼ਨ ਜਗੱਗੀ ਸੰਧੂ ਅਤੇ ਰਣਬੀਰ ਘੁੰਮਣ ਨੇ ਕੀਤੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । manpreet ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦੀ ਮੁਹੱਬਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕੁੜੀ ਮੁੰਡੇ ਨੂੰ ਏਨਾਂ ਕੁ ਚਾਹੁੰਦੀ ਹੈ ਕਿ ਖੁਦ ਉਸ ਦੀਆਂ ਅਸਾਈਨਮੈਂਟਸ ਨੂੰ ਪੂਰਾ ਕਰਦੀ ਹੈ ਜਦੋਂਕਿ ਮੁੰਡਾ ਵਿਦੇਸ਼ ‘ਚ ਵਰਕ ਪਰਮਿਟ ‘ਤੇ ਹੋਣ ਕਾਰਨ ਆਪਣੇ ਕੰਮ ‘ਚ ਰੁੱਝਿਆ ਰਹਿੰਦਾ ਹੈ । ਹੋਰ ਪੜ੍ਹੋ : ਖੁੰਬਾਂ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਰੋਜਾਨਾਂ ਖਾਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ
manpreet ਪਰ ਆਖਿਰਕਾਰ ਕੁੜੀ ਦੀ ਮਦਦ ਨਾਲ ਉਹ ਕੰਮ ਵੀ ਕਰਦਾ ਹੈ ਅਤੇ ਆਪਣੀ ਪੜ੍ਹਾਈ ਵੀ ਪੂਰਾ ਕਰਦਾ ਹੈ । manpreet ਇਸ ਗੀਤ ‘ਚ ਕੁੜੀ ਮੁੰਡੇ ਦੀ ਦੋਸਤੀ, ਪਿਆਰ ਅਤੇ ਉਸ ਦੇ ਇੱਕ ਦੂਜੇ ਦੇ ਦਿਲ ‘ਚ ਵਿਸ਼ਵਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਯਾਸਮੀਨ ਸਿੱਧੂ ਨਜ਼ਰ ਆ ਰਹੇ ਹਨ ।

0 Comments
0

You may also like