ਗਾਇਕ ਮਹਿਤਾਬ ਵਿਰਕ ਤੇ Loena Kaur ਨਵਾਂ ਗਾਣਾ ‘ਹਾਣ’ ਰਿਲੀਜ਼

written by Rupinder Kaler | September 10, 2021

ਪੰਜਾਬੀ ਗਾਇਕਾ Loena Kaur ਦਾ ਨਵਾਂ ਗਾਣਾ ‘ਹਾਣ’ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਵਿੱਚ ਗਾਇਕ ਮਹਿਤਾਬ ਵਿਰਕ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦੇ ਬੋਲ ਹਰ ਇੱਕ ਨੂੰ ਉਸ ਦੇ ਕਾਲਜ ਦੇ ਦਿਨਾਂ ਦੀ ਯਾਦ ਦਿਵਾ ਜਾਂਦੇ ਹਨ । ਗੀਤ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :

ਸ਼ਰਧਾ ਕਪੂਰ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਸ਼ਰਧਾ ਨੂੰ ਸੁਨਾਉਣ ਲੱਗੇ ਖਰੀਆਂ ਖੋਟੀਆਂ

ਗੀਤ ਦੇ ਬੋਲ D Harp ਨੇ ਲਿਖੇ ਹਨ, ਜਦੋਂ ਕਿ ਗਾਣੇ ਦਾ ਮਿਊਜ਼ਿਕ  Mr. Penduz  ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਇਸ ਗੀਤ ਵਿੱਚ Loena Kaurਤੇ ਮਹਿਤਾਬ ਵਿਰਕ ਦੀ ਜੋੜੀ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ।


ਮਹਿਤਾਬ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਜਿਹੜੇ ਕਿ ਡੀਜੇ ਤੇ ਖੂਬ ਵਜਾਏ ਜਾਂਦੇ ਹਨ । ਇਸ ਤੋਂ ਇਲਾਵਾ ਮਹਿਤਾਬ ਵਿਰਕ ਕੁਝ ਫ਼ਿਲਮਾਂ ਦੇ ਪ੍ਰੋਜੇਕਟ ਤੇ ਵੀ ਕੰਮ ਕਰ ਰਿਹਾ ਹੈ ।

0 Comments
0

You may also like