ਗਾਇਕ ਮੀਕਾ ਸਿੰਘ ਨੇ ਦੇਖੀ ਹੈ ਰਾਜ ਕੁੰਦਰਾ ਦੀ ਐਪ, ਕਿਹਾ ਅਜਿਹਾ ਕੁਝ ਨਹੀ ਜੋ ਇਤਰਾਜ਼ਯੋਗ ਹੈ, ਵੀਡੀਓ ਵਾਇਰਲ

written by Rupinder Kaler | July 22, 2021

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾਂ ਦੀ ਗ੍ਰਿਫਤਾਰੀ ਤੇ ਬਾਲੀਵੁੱਡ ਦੇ ਸਿਤਾਰਿਆਂ ਦੇ ਪ੍ਰਤੀਕਰਮ ਆਉਣ ਲੱਗੇ ਹਨ । ਮੀਕਾ ਨੇ ਵੀ ਇਸ ਮੁੱਦੇ ਤੇ ਆਪਣਾ ਪੱਖ ਰੱਖਿਆ ਹੈ ।ਇਸ ਮਾਮਲੇ 'ਤੇ ਪਪਰਾਜ਼ੀ ਨਾਲ ਗੱਲ ਕਰਦਿਆਂ, ਮੀਕਾ ਸਿੰਘ ਨੇ ਕਿਹਾ, "ਮੈਂ ਸਿਰਫ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹਾਂ ਕਿ ਇਸ ਮਾਮਲੇ' ਚ ਅੱਗੇ ਕੀ ਵਾਪਰੇ ਗਾ। ਆਓ ਵੇਖੀਏ, ਜੋ ਕੁਝ ਵੀ ਹੋਏਗਾ ਉਹ ਚੰਗਾ ਰਹੇਗਾ।

Pic Courtesy: Instagram
ਹੋਰ ਪੜ੍ਹੋ : ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਮਾਂ ਦਾ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Image Source: Instagram
ਮੈਨੂੰ ਉਨ੍ਹਾਂ ਦੇ ਐਪ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਮੈਂ ਉਨ੍ਹਾਂ ਦੀ ਇੱਕ ਐਪ ਦੇਖੀ ਹੈ, ਜਿਹੜੀ ਕਿ ਸਿੰਪਲ ਐਪ ਸੀ। ਇਸ ਵਿਚ ਜ਼ਿਆਦਾ ਕੁਝ ਨਹੀਂ ਸੀ, ਇਸ ਲਈ ਚੰਗੇ ਦੀ ਉਮੀਦ ਕਰੋ. ਮੇਰੀ ਨਜ਼ਰ ਵਿੱਚ ਰਾਜ ਕੁੰਦਰਾ ਇਕ ਚੰਗਾ ਇਨਸਾਨ ਹੈ। ਹੁਣ ਦੇਖਦੇ ਹਾਂ ਸੱਚ ਕੀ ਹੈ ਅਤੇ ਕੀ ਝੂਠ ਹੈ, ਸਿਰਫ ਅਦਾਲਤ ਹੀ ਦੱਸ ਸਕਦੀ ਹੈ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਨੇ ਕਾਰੋਬਾਰੀ ਰਾਜ ਕੁੰਦਰਾ ਨੂੰ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਸੀ ਅਤੇ ਉਸਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ।
 
View this post on Instagram
 

A post shared by Viral Bhayani (@viralbhayani)

0 Comments
0

You may also like