ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ ਗਾਇਕ ਮੀਕਾ ਸਿੰਘ, ਵੀਡੀਓ ਵਾਇਰਲ

written by Rupinder Kaler | May 14, 2021

ਮੀਕਾ ਸਿੰਘ ਕੋਰੋਨਾ ਮਹਾਮਾਰੀ ਵਿੱਚ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ । ਮੀਕਾ ਵੱਖ ਵੱਖ ਥਾਂਵਾ ਤੇ ਜਾ ਕੇ ਲੰਗਰ ਦੀ ਸੇਵਾ ਕਰ ਰਹੇ ਹਨ, ਤੇ ਲੋੜਵੰਦ ਲੋਕਾਂ ਨੂੰ ਲੰਗਰ ਛਕਾ ਰਹੇ ਹਨ । ਜਿਸ ਦੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਹ ਵੀਡੀਓ ਮੁੰਬਈ ਦੇ ਅੰਧੇਰੀ ਇਲਾਕੇ ਦਾ ਹੈ ਜਿੱਥੇ ਮੀਕਾ ਸਿੰਘ ਨੇ ਸਾਈਕਲ ਤੇ ਜਾ ਕੇ ਲੋੜਵੰਦ ਲੋਕਾਂ ਨੂੰ ਪੈਸੇ ਦਿੱਤੇ ।

Pic Courtesy: Instagram
ਹੋਰ ਪੜ੍ਹੋ : ਜੱਸ ਮਾਣਕ ਦਾ ਨਵਾਂ ਗੀਤ ‘KHYAAL’ ਹਰ ਕਿਸੇ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ
Pic Courtesy: Instagram
ਇਸ ਤੋਂ ਇਲਾਵਾ ਉਹਨਾਂ ਨੇ ਉੱਥੇ ਮੌਜੂਦ ਲੋਕਾ ਦੀ ਗਿਣਤੀ ਵੀ ਜਾਣੀ ਤਾਂ ਜੋ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚਾਇਆ ਜਾ ਸਕੇ । ਇਸ ਤੋਂ ਪਹਿਲਾਂ ਮੀਕਾ ਨੇ ਕਿਹਾ ਸੀ ਕਿ ਸਾਨੂੰ ਕੋਵਿਡ ਮਹਾਂਮਾਰੀ ਦੇ ਵਿਚਕਾਰ ਟਵਿੱਟਰ 'ਤੇ ਭਾਸ਼ਣ ਛੱਡ ਕੇ ਕੁਝ ਅਸਲ ਕੰਮ ਕਰਨਾ ਚਾਹੀਦਾ ਹੈ।
Pic Courtesy: Instagram
ਜਿਸ ਤੋਂ ਬਾਅਦ ਗਾਇਕ ਨੇ ਆਪਣੀ ਐਨਜੀਓ ਅਧੀਨ ਇੱਕ ਭੋਜਨ ਸੇਵਾ ਦੀ ਸ਼ੁਰੂਆਤ ਕੀਤੀ ਤੇ ਸੋਮਵਾਰ ਨੂੰ ਬੱਸ ਡਰਾਈਵਰਾਂ, ਗਲੀਆਂ ਦੇ ਬੱਚਿਆਂ, ਗਰੀਬਾਂ ਅਤੇ ਲੋੜਵੰਦਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ।
 
View this post on Instagram
 

A post shared by Viral Bhayani (@viralbhayani)

0 Comments
0

You may also like