ਗਾਇਕਾ ਮਿਸ ਪੂਜਾ ਨੇ ਆਪਣੇ ਪਤੀ ਅਤੇ ਬੇਟੇ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

written by Shaminder | February 15, 2022

ਬੀਤੇ ਦਿਨ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਵੈਲੇਂਟਾਈਨ ਡੇ ਦੇ ਮੌਕੇ ‘ਤੇ ਆਪੋ ਆਪਣੇ ਪਾਟਨਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦਿਨ ਨੂੰ ਮਨਾਇਆ । ਗਾਇਕਾ ਮਿਸ ਪੂਜਾ (Miss Pooja)ਨੇ ਵੀ ਇਸ ਮੌਕੇ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਸਭ ਨੂੰ ਵੈਲੇਂਟਾਈਨ ਡੇ ਦੀ ਵਧਾਈ ਦਿੱਤੀ । ਇਸ ਤਸਵੀਰ ‘ਚ ਗਾਇਕਾ ਮਿਸ ਪੂਜਾ ਦਾ ਪਤੀ (Husband )ਅਤੇ ਉਨ੍ਹਾਂ ਦਾ ਬੇਟਾ (Son) ਨਜ਼ਰ ਆ ਰਹੇ ਹਨ । ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਮਿਸ ਪੂਜਾ ਨੇ ਕਈ ਹਿੱਟ ਗੀਤ ਦਿੱਤੇ ਹਨ ।

miss pooja shared her son alaap pic

ਹੋਰ ਪੜ੍ਹੋ :  ਸਰਗੁਨ ਮਹਿਤਾ ਨੇ ਸਿਮਰਨ ਕੌਰ ਦੇ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਝੋਨਾ ਲਾਉਣਾ ਹੀ ਛੱਡ ਦੇਣ ਦੇ ਨਾਲ ਹਿੱਟ ਹੋਈ ਇਸ ਗਾਇਕਾ ਦੇ ਨਾਂਅ ਸਭ ਤੋਂ ਜ਼ਿਆਦਾ ਗੂੀਤ ਗਾਉਣ ਦਾ ਰਿਕਾਰਡ ਵੀ ਹੈ । ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕੀਤਾ ਹੈ । ਮਿਸ ਪੂਜਾ ਹੁਣ ਜਲਦ ਹੀ ਬਿਜਨੇਸ ਵੁਮੈਨ ਦੇ ਤੌਰ ‘ਤੇ ਸਭ ਨੂੰ ਨਜ਼ਰ ਆਏਗੀ । ਕਿਉਂਕਿ ਉਹ ਆਪਣੇ ਪਤੀ ਦੇ ਨਾਲ ਰਲ ਕੇ ਕੋਈ ਬਿਜਨੇਸ ਕਰਨ ਜਾ ਰਹੀ ਹੈ ।

Miss Pooja image From Instagram

ਜਿਸ ਦਾ ਖੁਲਾਸਾ ਉਸ ਨੇ ਬੀਤੇ ਦਿਨੀਂ ਕੀਤਾ ਸੀ । ਮਿਸ ਪੂਜਾ ਨੇ ਆਪਣੇ ਬੇਟੇ ਬਾਰੇ ਕੁਝ ਮਹੀਨੇ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਨਹੀਂ ਸੀ ਕੀਤਾ ਅਤੇ ਨਾਂ ਹੀ ਕਦੇ ਆਪਣੇ ਪਤੀ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ । ਮਿਸ ਪੂਜਾ ਹੁਣ ਤੱਕ ਵੱਡੀ ਗਿਣਤੀ ‘ਚ ਗੀਤ ਗਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਕੁਝ ਕੁ ਫ਼ਿਲਮਾਂ ‘ਚ ਉਸ ਨੇ ਅਦਾਕਾਰੀ ਵੀ ਕੀਤੀ ਹੈ । ਮਿਸ ਪੂਜਾ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਸੈਡ ਸੌਂਗ ਹੋਣ ਜਾਂ ਫਿਰ ਧਾਰਮਿਕ ਗੀਤ ਹੋਣ ।

 

View this post on Instagram

 

A post shared by Miss Pooja (@misspooja)

You may also like