ਮਾਡਲ, ਸਿੰਗਰ ਤੇ ਐਕਟਰ ਗਰੁਪ੍ਰੀਤ ਲਾਡ ਧੱਕ ਪਾਉਣ ਲਈ ਲੈ ਕੇ ਆ ਗਏ ਨੇ 'ਟੋਲਾ ਯਾਰਾਂ ਦਾ', ਦੇਖੋ ਵੀਡੀਓ

written by Aaseen Khan | February 12, 2019

ਮਾਡਲ, ਸਿੰਗਰ ਤੇ ਐਕਟਰ ਗਰੁਪ੍ਰੀਤ ਲਾਡ ਧੱਕ ਪਾਉਣ ਲਈ ਲੈ ਕੇ ਆ ਗਏ ਨੇ 'ਟੋਲਾ ਯਾਰਾਂ ਦਾ', ਦੇਖੋ ਵੀਡੀਓ : ਪੰਜਾਬੀ ਮਾਡਲ ਐਕਟਰ ਅਤੇ ਗਾਇਕ ਗੁਰਪ੍ਰੀਤ ਲਾਡ ਜਿਹੜੇ ਸ਼ੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਰਹਿੰਦੇ ਹਨ। ਗੁਰਪ੍ਰੀਤ ਲਾਡ ਆਪਣਾ ਨਵਾਂ ਗਾਣਾ 'ਟੋਲਾ ਯਾਰਾਂ ਦਾ'  ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋ ਚੁੱਕੇ ਹਨ।ਗੁਰਪ੍ਰੀਤ ਲਾਡ ਦਾ ਇਹ ਗਾਣਾ ਆਪਣੇ ਯਾਰਾਂ ਦੋਸਤਾਂ ਲਈ ਡੇਡੀਕੇਟਡ ਹੈ ਜਿਸ 'ਚ ਉਹਨਾਂ ਆਪਣੇ ਸਰਦਾਰ ਦੋਸਤਾਂ ਅਤੇ ਮੋਨਿਆ ਦਾ ਵੀ ਜ਼ਿਕਰ ਕੀਤਾ ਹੈ।

ਗਾਣੇ ਦੇ ਬੋਲ ਸੁਖਮਨ ਹੀਰ ਵੱਲੋਂ ਲਿਖੇ ਗਏ ਹਨ ਉੱਥੇ ਹੀ ਗਾਣੇ ਦਾ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰਜ਼ ਦੀ ਜੋੜੀ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਗਾਣੇ ਦਾ ਵੀਡੀਓ ਸੇਵਿਓ ਸੰਧੂ ਵੱਲੋਂ ਬਣਾਇਆ ਗਿਆ ਹੈ। ਗਾਣੇ ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਨੈੱਟਵਰਕ ਦੇ ਚੈਨਲਜ਼ 'ਤੇ ਕੀਤਾ ਗਿਆ ਹੈ ਜਿਸ ਦਾ ਦਰਸ਼ਕਾਂ ਵੱਲੋਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ।

ਹੋਰ ਵੇਖੋ : ਰਾਜੀਵ ਭਾਟੀਆ ਤੋਂ ਕਿਵੇਂ ਬਣਿਆ ਅਕਸ਼ੇ ਕੁਮਾਰ, ਜਾਣੋ ਪੂਰੀ ਕਹਾਣੀ


ਆਪਣੀਆਂ ਮੁੱਛਾਂ ਅਤੇ ਸਰਦਾਰੀ ਦੇ ਨਾਲ ਵਧੇਰੇ ਚਰਚਾ ਖੱਟ ਚੁੱਕੇ ਗੁਰਪ੍ਰੀਤ ਲਾਡ ਦੇ ਗਾਣੇ ਟੋਲਾਂ ਯਾਰਾਂ ਦਾ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਜੈਪ ਮਿਊਜ਼ਿਕ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਗੁਰਪ੍ਰੀਤ ਲਾਡ ਕਈ ਪੰਜਾਬੀ ਗਾਣਿਆਂ 'ਚ ਮਾਡਲਿੰਗ ਵੀ ਕਰ ਚੁੱਕੇ ਹਨ ਜਿੰਨ੍ਹਾਂ ਦੇ ਕੰਮ ਨੂੰ ਕਾਫੀ ਸਰਾਹਿਆ ਗਿਆ ਹੈ।

You may also like