ਗਾਇਕਾ ਨਿਮਰਤ ਖਹਿਰਾ ਨੇ ਇਸ ਵਜ੍ਹਾ ਕਰਕੇ ਸੰਨੀ ਦਿਓਲ ਦੀ ਫ਼ਿਲਮ ਨੂੰ ਮਾਰੀ ਠੋਕਰ

written by Rupinder Kaler | September 15, 2021

ਪੰਜਾਬੀ ਗਾਇਕਾ ਨਿਮਰਤ ਖਹਿਰਾ (Nimrat Khaira ) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਨਿਮਰਤ ਖਹਿਰਾ (Nimrat Khaira ) ਨੇ ਬਾਲੀਵੁੱਡ ਫ਼ਿਲਮ ਦਾ ਪ੍ਰੋਜੈਕਟ ਕਰਨ ਤੋਂ ਮਨਾ ਕਰ ਦਿੱਤਾ ਹੈ ਕਿਉਂਕਿ ਇਸ ਫ਼ਿਲਮ ਦਾ ਨਿਰਮਾਣ ਉਹ ਕੰਪਨੀ ਕਰ ਰਹੀ ਸੀ, ਜਿਸ ’ਤੇ ਕਿਸਾਨ ਵਿਰੋਧੀ ਖ਼ਬਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ । ਵੈੱਬਸਾਈਟ ਦੀ ਖ਼ਬਰ ਮੁਤਾਬਿਕ ਨਿਮਰਤ ਖਹਿਰਾ ਨੂੰ ਬਾਲੀਵੁੱਡ ਫਿਲਮ ਗਦਰ 2 ਦੀ ਆਫਰ ਹੋਈ ਹੈ ਪਰ ਉਹਨਾਂ ਨੇ ਇਸ ਫ਼ਿਲਮ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਹੈ ।

Nimrat Khaira Image Source – instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੇ ਗਮ ਵਿੱਚ ਡੁੱਬੀ ਸ਼ਹਿਨਾਜ਼ ਗਿੱਲ ਨੂੰ ਖੁਸ਼ ਕਰਨ ਲਈ ਪਿਤਾ ਸੰਤੋਖ ਸਿੰਘ ਨੇ ਕੀਤਾ ਇਹ ਕੰਮ, ਵੀਡੀਓ ਵਾਇਰਲ

Diljit Dosanjh and Nimrat Khaira's film 'Jodi' Will be releasing on 24th June Image Source – instagram

ਇਹ ਫ਼ਿਲਮ ਬਲਾਕਬਸਟਰ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਅਧਿਕਾਰਕ ਸੀਕਵਲ ਹੈ ਜਿਸ ਵਿੱਚ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਕਿਰਦਾਰ ਵਿੱਚ ਨਜ਼ਰ ਆਏ ਸਨ । ਖ਼ਬਰਾਂ ਮੁਤਾਬਿਕ ਗਦਰ 2 ਵਿੱਚ ਸਨੀ ਦਿਓਲ (Sunny Deol ) ਮੁੱਖ ਭੂਮਿਕਾ ਨਿਭਾਉਣਗੇ। ਫਿਲਮ ਦੀ ਟੀਮ ਨੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਨਿਮਰਤ ਖਹਿਰਾ (Nimrat Khaira ) ਨਾਲ ਸੰਪਰਕ ਕੀਤਾ ਹੈ ਤੇ ਉਹ ਨਿਮਰਤ ਤੋਂ ਹਾਂ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ।

After 18 Years, Sunny Deol & Ameesha Patel To Star In Gadar Sequel Image Source – instagram

ਟੀਮ ਦਾ ਕਹਿਣਾ ਹੈ ਕਿ ਨਿਮਰਤ (Nimrat Khaira ) ਕਿਸਾਨਾਂ ਅਤੇ ਪੰਜਾਬ ਦੇ ਸਮਰਥਨ ਵਿੱਚ ਹਨ, ਇਸ ਲਈ ਉਹ ਜ਼ੀ ਸਟੂਡੀਓਜ਼ ਨਾਲ ਕਿਸੇ ਪ੍ਰੋਜੈਕਟ 'ਤੇ ਦਸਤਖਤ ਨਹੀਂ ਕਰ ਰਹੇ । ‘ Gadar 2’ ਇੱਕ ਵੱਡਾ ਪ੍ਰੋਜੈਕਟ ਹੈ ਅਤੇ ਨਿਮਰਤ ਵੱਲੋਂ ਇਸ ਪ੍ਰੋਜੈਕਟ ਨੂੰ ਨਾਂਹ ਕਰਨੀ ਇੱਕ ਦਲੇਰੀ ਵਾਲਾ ਕੰਮ ਹੈ ।ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ ਪਰ ਲੀਡ 'ਜੋੜੀ' ਨਜ਼ਰ ਆਉਣ ਵਾਲੀ ਹੈ ।

 

0 Comments
0

You may also like