ਗਾਇਕਾ ਪਰਵੀਨ ਭਾਰਟਾ ਦਾ ਨਵਾਂ ਧਾਰਮਿਕ ਗੀਤ ‘ਸਰਬੰਸ ਦਾਨੀ’ ਰਿਲੀਜ਼

written by Shaminder | April 08, 2021 05:33pm

ਗਾਇਕਾ ਪਰਵੀਨ ਭਾਰਟਾ ਦਾ ਨਵਾਂ ਧਾਰਮਿਕ ਗੀਤ ‘ਸਰਬੰਸ ਦਾਨੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਚੰਦੀ ਥਮਨੀਵਾਕਲਾ ਅਤੇ ਪੀਐੱਸ ਕੈਂਥ ਨੇ ਲਿਖੇ ਹਨ । ਖਾਲਸਾ ਦਿਵਸ ਦੀ ਸਾਜਨਾ ਨੂੰ ਸਮਰਪਿਤ ਇਹ ਧਾਰਮਿਕ ਗੀਤ ਦੀ ਫੀਚਰਿੰਗ ‘ਚ ਪਰਵੀਨ ਭਾਰਟਾ ਨਜ਼ਰ ਆ ਰਹੇ ਹਨ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੀਤੂ ਗਾਬਾ ਨੇ।

Parveen Image From Parveen Bharta Song 'Sarbans Daani'

ਹੋਰ ਪੜ੍ਹੋ : ਸਨੀ ਲਿਓਨੀ ਦੇ ਸਟਾਫ ਮੈਂਬਰਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਆਈ ਪਾਜਟਿਵ

Sarbans Daani song Image From Parveen Bharta Song 'SarbansDaani'

ਗੀਤ ਦਾ ਵੀਡੀਓ ਨਛੱਤਰ ਗੋਨਿਆਣਾ ਨੇ ਬਣਾਇਆ ਹੈ । ਵਿਸਾਖੀ ਦਿਹਾੜੇ ਨੂੰ ਸਮਰਪਿਤ ਇਸ ਧਾਰਮਿਕ ਗੀਤ ‘ਚ ਖਾਲਸੇ ਦੀ ਸਾਜਨਾ ਦੇ ਦਿਵਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਧਾਰਮਿਕ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ ।

sarbans daani song Image From Parveen Bharta Song 'sarbans Daani'

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਵੀਨ ਭਾਰਟਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਆਉਣ ਲਈ ਘਰ ਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ।

ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੰਗੀਤ ਦੇ ਖੇਤਰ ‘ਚ ਮੱਲਾਂ ਮਾਰੀਆਂ ਅਤੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਹਰ ਮੁਸ਼ਕਿਲ ਦਾ ਹੱਸ ਕੇ ਸਾਹਮਣਾ ਕੀਤਾ ।

 

You may also like