ਗਾਇਕ ਪ੍ਰੀਤ ਹਰਪਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਗੁਰੁ ਘਰ ਤੋਂ ਲਿਆ ਆਸ਼ੀਰਵਾਦ

written by Shaminder | April 10, 2021

ਪ੍ਰੀਤ ਹਰਪਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ । ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਦੀ ਕਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਜਦੋਂ ਰਹਿਮਤ ਕਰਦੇ ਦਾਤਾ ਤਾਂ ਦੁੱਖ ਟਿਕਦਾ ਨਹੀਂ, ਕਿਰਪਾ ਹੋਵੇ ਪਾਣੀ ਵਿਕਦਾ ਦੁੱਧ ਵਾਂਗੂੰ। ਉੱਠ ਜਾਵੇ ਸਿਰ ਤੋਂ ਹੱਥ ‘ਤੇ ਦੁੱਧ ਵੀ ਵਿਕਦਾ ਨਹੀਂ’।

Preet Harpal Image From Preet Harpal Instagram

ਹੋਰ ਪੜ੍ਹੋ : ਹੁਣ ਮਸ਼ਹੂਰ ਹੋਇਆ ਲੈਮਨ ਸੋਡੇ ਵਾਲਾ ਜਸਪਾਲ ਸਿੰਘ, ਲੱਖਾਂ ਲੋਕਾਂ ਨੇ ਵੇਖੀ ਵੀਡੀਓ

Preet-Harpal Image From Preet Harpal's Instagram

ਪ੍ਰੀਤ ਹਰਪਾਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

Preet-Harpal Image From Preet Harpal's Instagram

ਮੈਂਡੀ ਤੱਖਰ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਲੁੱਕਣਮੀਚੀ’ ‘ਚ ੳੇੁਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਪ੍ਰੀਤ ਹਰਪਾਲ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਲਿਰੀਸਿਸਟ ਵੀ ਹਨ । ਉਨ੍ਹਾਂ ਦੇ ਜ਼ਿਆਦਾਤਰ ਗਾਏ ਗੀਤ ਉਨ੍ਹਾਂ ਦੇ ਖੁਦ ਦੇ ਲਿਖੇ ਹਨ ।

 

View this post on Instagram

 

A post shared by Preet Harpal (@preet.harpal)

0 Comments
0

You may also like