ਗਾਇਕ ਰਣਜੀਤ ਬਾਵਾ ਨੇ ਸਾਂਝਾ ਕੀਤਾ ਵੀਡੀਓ, ਦੱਸਿਆ ਕਿੰਨੀ ਮੁਸ਼ਕਿਲ ਦੇ ਨਾਲ ਤਿਆਰ ਕਰਦੇ ਹਨ ਗੀਤ

written by Shaminder | June 26, 2021

ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰਣਜੀਤ ਬਾਵਾ ਆਪਣੀ ਐਲਬਮ ਦੇ ਟਾਈਟਲ ਟ੍ਰੈਕ ਨੂੰ ਸ਼ੂਟ ਕਰ ਰਹੇ ਹਨ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਜੀਤ ਬਾਵਾ ਕਿਸੇ ਨੂੰ ਦੱਸ ਰਹੇ ਹਨ ਕਿ ਕਿਵੇਂ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

Ranjit Bawa Image Source: Instagram
ਹੋਰ ਪੜ੍ਹੋ : ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਟਮਾਟਰ ਦਾ ਜੂਸ ਹੁੰਦਾ ਹੈ ਬਹੁਤ ਫਾਇਦੇਮੰਦ 
Ranjit Bawa Image Source: Instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬਹੁਤ ਔਖਾ ਏਨੀ ਗਰਮੀ ‘ਚ ਠੰਡ ਵਾਲੇ ਕੱਪੜੇ ਪਾ ਕੇ ਸ਼ੂਟ ਕਰਨਾ, ਪਰ ਕੰਮ ਤਾਂ ਕੰਮ ਹੈ’। ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
Ranjit bawa Image Source: Instagram
ਜਲਦ ਹੀ ਉਹ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
 
View this post on Instagram
 

A post shared by Ranjit Bawa( Bajwa) (@ranjitbawa)

ਆਖਰੀ ਵਾਰ ਉਹ ਫ਼ਿਲਮ ‘ਤਾਰਾ ਮੀਰਾ’ ‘ਚ ਨਜ਼ਰ ਆਏ ਸਨ ।ਰਣਜੀਤ ਬਾਵਾ ਦਾ ਬੀਤੇ ਦਿਨੀਂ ‘ਸੁੱਚਾ ਸੂਰਮਾ’ ਗੀਤ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ।  

0 Comments
0

You may also like