ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘21ਵੀਂ ਸਦੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  January 16th 2021 03:08 PM  |  Updated: January 16th 2021 03:08 PM

ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘21ਵੀਂ ਸਦੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਗਾਇਕ ਰਣਜੀਤ ਬਾਵਾ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਨੇੁ । ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ ਅਤੇ ਮਿਊਜ਼ਿਕ ਐਮ.ਵੀ ਨੇ ਦਿੱਤਾ ਹੈ । ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।ਗੀਤ ਨੂੰ 21ਵੀਂ ਸਦੀ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।

farmer

ਇਸ ਗੀਤ ਨੂੰ ਉਨ੍ਹਾਂ ਨੇ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ । ਇਸ ਗੀਤ ਦੇ ਬੋਲ ਜਿੰਨੇ ਸੋਹਣੇ ਬੋਲ ਲਵਲੀ ਨੂਰ ਨੇ ਲਿਖੇ ਨੇ ਉਸ ਤੋਂ ਵੱਧ ਖੂਬਸੂਰਤੀ ਦੇ ਨਾਲ ਰਣਜੀਤ ਬਾਵਾ ਨੇ ਇਸ ਗੀਤ ਨੂੰ ਗਾਇਆ ਹੈ ।

ਹੋਰ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਗਾਇਕ ਰਣਜੀਤ ਬਾਵਾ ਨੇ ਆਪਣੇ ਨਵੇਂ ਘਰ ਦਾ ਕੀਤਾ ਮਹੂਰਤ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

farmer

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ ।

farmers-protest

ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਹੈ । ਬੀਤੇ ਸਾਲ ਉਨ੍ਹਾਂ ਦੀ ਫ਼ਿਲਮ ‘ਤਾਰਾ ਮੀਰਾ’, ‘ਹਾਈਐਂਡ ਯਾਰੀਆਂ’, ਤੂਫਾਨ ਸਿੰਘ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network