ਗਾਇਕ ਰਵਿੰਦਰ ਗਰੇਵਾਲ ਨੇ ਰਾਕੇਸ਼ ਟਿਕੈਤ ਦੀ ਤਾਰੀਫ ਵਿੱਚ ਗਾਇਆ ਗਾਣਾ
ਗਾਜ਼ੀਪੁਰ ਬਾਰਡਰ ਤੇ ਧਰਨਾ ਦੇ ਰਹੇ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਕਿਸਾਨ ਤੇ ਪੰਜਾਬੀ ਗਾਇਕ ਲਗਾਤਾਰ ਪਹੁੰਚ ਰਹੇ ਹਨ । ਇਸ ਸਭ ਦੇ ਚਲਦੇ ਗਾਇਕ ਰਵਿੰਦਰ ਗਰੇਵਾਲ ਵੀ ਗਾਜ਼ੀਪੁਰ ਬਾਰਡਰ ਪਹੁੰਚੇ । ਇਸ ਮੌਕੇ ਤੇ ਰਵਿੰਦਰ ਗਰੇਵਾਲ ਨੇ ਟਿਕੈਤ ਦੀ ਤਾਰੀਫ ਵਿੱਚ ਇੱਕ ਗੀਤ ਵੀ ਗਾਇਆ ।
ਹੋਰ ਪੜ੍ਹੋ :
ਕਪਿਲ ਸ਼ਰਮਾ ਤੇ ਗਿੰਨੀ ਇੱਕ ਵਾਰ ਫਿਰ ਬਣੇ ਪਾਪਾ ਮੰਮੀ, ਕਪਿਲ ਦੇ ਘਰ ਬੇਟੇ ਨੇ ਲਿਆ ਜਨਮ
ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ, ਦੱਸਿਆ ਦਿਲ ਦਾ ਹਾਲ
ਰਵਿੰਦਰ ਗਰੇਵਾਲ ਦੇ ਇਸ ਗੀਤ ਨੂੰ ਧਰਨੇ ਤੇ ਬੈਠੇ ਕਿਸਾਨਾਂ ਨੂੰ ਖੂਬ ਪਸੰਦ ਆਇਆ, ਤੇ ਹਰ ਪਾਸੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਸੁਣਾਈ ਦਿੱਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਕਲਾਕਾਰ ਸ਼ੁਰੂ ਤੋਂ ਹੀ ਦੇ ਰਹੇ ਹਨ।
ਸੋਸ਼ਲ ਮੀਡਿਆ ਤੇ ਵੀ ਕਲਾਕਾਰ ਕਿਸਾਨ ਅੰਦੋਲਨ ਦਾ ਲਗਾਤਾਰ ਪ੍ਰਚਾਰ ਕਰ ਰਹੇ ਹਨ ਤੇ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ । ਗਾਇਕ ਕੰਵਰ ਗਰੇਵਾਲ, ਹਰਫ਼ ਚੀਮਾ, ਰੁਪਿੰਦਰ ਹਾਂਡਾ, ਰਣਜੀਤ ਬਾਵਾ, ਦਿਲਜੀਤ ਦੌਸਾਂਝ ਅਤੇ ਹੋਰ ਕਈ ਕਲਾਕਾਰ ਇਸ ਅੰਦੋਲਨ ਨਾਲ ਜੁੜੇ ਹੋਏ ਹਨ ।
View this post on Instagram