ਗਾਇਕ ਸਾਜ਼ ਦਾ ਨਵਾਂ ਗੀਤ ‘ਹਬੀਬੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | December 03, 2021

ਗਾਇਕ ਸਾਜ਼ (Saajz) ਦਾ ਨਵਾਂ ਗੀਤ (Song) ‘ਹਬੀਬੀ’ (Habibi)  ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਐਲ ਡੀ ਫਾਜ਼ਿਲਕਾ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਉਸ ਨੇ ਹੀ ਦਿੱਤਾ ਹੈ । ਇਸ ਗੀਤ ‘ਚ ਸਾਜ਼ ਦੇ ਨਾਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੀ ਹੈ । ਇਸ ਗੀਤ ‘ਚ ਕੁੜੀ ਦੇ ਹੁਸਨ ਦੀ ਤਾਰੀਫ ਸਾਜ਼ ਨੇ ਕੀਤੀ ਹੈ । ਕੁਝ ਦਿਨ ਪਹਿਲਾਂ ਸਾਜ਼ ਨੇ ਇਸ ਗੀਤ ਦਾ ਫ੍ਰਸਟ ਲੁੱਕ ਸਾਂਝਾ ਕੀਤਾ ਸੀ ।ਜੇ ਗੱਲ ਕਰੀਏ ਸਾਜ਼ ਦੇ ਵਰਕ ਫਰੰਟ ਦੀ ਤਾਂ ਉਹ ਕਈ ਕਮਾਲ ਦੇ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਉਹ ਅੱਲ੍ਹਾ ਖੈਰ ਕਰੇ, ਮਸ਼ਹੂਰ, ਦੁੱਖ , ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Himanshi Khurana image From Saajz Song

ਹੋਰ ਪੜ੍ਹੋ : ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਦਾ ਸੈਲੀਬ੍ਰੇਸ਼ਨ ਸ਼ੁਰੂ, ਵਿੱਕੀ ਜੈਨ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਦੱਸ ਦਈਏ ਅਫਸਾਨਾ ਖ਼ਾਨ ਅਤੇ ਸਾਜ਼ ਦੀ ਇਸੇ ਸਾਲ ਮੰਗਣੀ ਹੋਈ ਸੀ। ਦੋਵਾਂ ਦਾ ਵਿਆਹ ਵੀ ਇਸੇ ਸਾਲ ਹੋਣਾ ਸੀ, ਪਰ ਬਿੱਗ ਬੌਸ ਸੀਜ਼ਨ  ‘ਚ ਜਾਣ ਕਰਕੇ ਵਿਆਹ ਦੀ ਤਾਰੀਕ ਨੂੰ ਅੱਗੇ ਪਾ ਦਿੱਤਾ ਗਿਆ ਸੀ। ਪਰ ਅਫਸਾਨਾ ਖ਼ਾਨ ਦੇ ਵਾਪਿਸ ਆਉਣ ਕਰਕੇ ਹੋ ਸਕਦਾ ਹੈ ਕਿ ਦੋਵਾਂ ਦਾ ਵਿਆਹ ਇਸ ਸਾਲ ਦੇ ਅੰਤ ‘ਚ ਜਾ ਫਿਰ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋ ਸਕਦਾ ਹੈ।

Saajz And Himanshi Khurana

ਅਫਸਾਨਾ ਖ਼ਾਨ ਵੀ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ੂਹਰ ਗਾਇਕਾ ਹੈ।ਅਫਸਾਨਾ ਖ਼ਾਨ ਵੀ ਆਪਣੇ ਮੰਗੇਤਰ ਸਾਜ਼ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਅਫਸਾਨਾ ਪੰਜਾਬੀ ਇੰਡਸਟਰੀ ਦੀ ਬਿਹਤਰੀਨ ਗਾਇਕਾ ਹੈ, ਉਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਲਦ ਹੀ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾਉਂਦੀ ਹੋਈ ਨਜ਼ਰ ਆਏਗੀ ।

 

You may also like