ਗਾਇਕ ਸਰਬਜੀਤ ਚੀਮਾ ਨੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਖ਼ਾਸ ਪੋਸਟ

written by Rupinder Kaler | June 14, 2021

ਗਾਇਕ ਸਰਬਜੀਤ ਚੀਮਾ ਦਾ ਅੱਜ ਜਨਮ ਦਿਨ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਚੀਮਾ ਨੂੰ ਲਗਤਾਰ ਸੋਸ਼ਲ ਮੀਡੀਆ ਤੇ ਵਧਾਈਆਂ ਦੇ ਰਹੇ ਹਨ । ਆਪਣੇ ਜਨਮ ਦਿਨ ਤੇ ਸਰਬਜੀਤ ਚੀਮਾ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ।

image credit: facebook
ਹੋਰ ਪੜ੍ਹੋ : ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬਰਸੀ ’ਤੇ ਹਰਭਜਨ ਮਾਨ ਨੇ ਸਾਂਝੀ ਕੀਤੀ ਪੋਸਟ
Singer Sarbjit Cheema shared his desi style pic with fans Image Source: instagram
ਉਹਨਾਂ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰੇ ਜਨਮ ਦਿਨ ਤੇ ਤੁਹਾਡੇ ਸਭ ਵਲੋਂ ਬਹੁਤ ਸਾਰੀਆਂ ਦੁਆਵਾਂ ਅਤੇ ਢੇਰ ਸਾਰਾ ਪਿਆਰ ਮਿਲਿਆ, ਮੈਂ ਸ਼ਬਦਾਂ ਵਿੱਚ ਬਿਆਨ ਨਈਂ ਕਰ ਸਕਦਾ ਰੱਬ ਤੁਹਾਨੂੰ ਸੱਭ ਨੂੰ ਚੜ੍ਹਦੀਕਲਾ ਵਿੱਚ ਰੱਖੇ ‘ ਸਰਬਜੀਤ ਚੀਮਾ ਦੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । sarbjit cheema ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਬਜੀਤ ਚੀਮਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਫ਼ਿਲਮਾਂ ਦਿੱਤੀਆਂ ਹਨ । ਏਨੀ ਦਿਨੀਂ ਉਹ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ । ਉਹ ਅਕਸਰ ਕਿਸਾਨਾਂ ਦੇ ਨਾਲ ਸਟੇਜ਼ ਸਾਂਝਾ ਕਰਦੇ ਹੋਏ ਦੇਖੇ ਜਾਂਦੇ ਹਨ ।

0 Comments
0

You may also like