ਗਾਇਕਾ ਸ਼ਿਪਰਾ ਗੋਇਲ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ, ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ

written by Rupinder Kaler | February 15, 2021

ਗਾਇਕਾ ਸ਼ਿਪਰਾ ਗੋਇਲ ਸ੍ਰੀ ਅਨੰਦਪੁਰ ਸਥਿਤ ਗੁਰਦੁਆਰਾ ਸਾਹਿਬ ‘ਚ ਪਹੁੰਚੇ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਗੁਰੂ ਘਰ ‘ਚ ਨਤਮਸਤਕ ਹੁੰਦੇ ਨਜ਼ਰ ਆ ਰਹੇ ਹਨ । Shipra Goyal ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਤੇ ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਵੀ ਕੀਤੀ । ਸ਼ਿਪਰਾ ਗੋਇਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੋਰ ਪੜ੍ਹੋ : ਜੇਲ੍ਹ ਚੋਂ ਬਾਹਰ ਆਏ 26 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਗੁਰਮੁਖ ਸਿੰਘ ਅਤੇ ਜੀਤ ਸਿੰਘ
Shipra Goyal ਬੀਤੇ ਦਿਨੀਂ ਉਹ ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਜੀ ਦੇ ਜਨਮ ਦਿਨ ‘ਤੇ ਬੱਬੂ ਮਾਨ ਦੇ ਨਾਲ ਡਾਂਸ ਕਰਦੇ ਵਿਖਾਈ ਦਿੱਤੇ ਸਨ । ਉਨ੍ਹਾਂ ਨੇ ਬੱਬੂ ਮਾਨ ਦੇ ਨਾਲ ਕਈ ਗੀਤ ਵੀ ਗਾਏ ਹਨ । Shipra Goyal ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਬੀਤੇ ਦਿਨੀਂ ਆਰ ਨੇਤ ਦੇ ਨਾਲ ਉਨ੍ਹਾਂ ਦੇ ਗਾਣੇ ਯੂ-ਟਰਨ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਕਈ ਗੀਤ ਜਲਦ ਹੀ ਸਰੋਤਿਆਂ ਦੇ ਰੁਬਰੂ ਹੋਣਗੇ ।

 
View this post on Instagram
 

A post shared by Shipra Goyal⚡️ (@theshipragoyal)

0 Comments
0

You may also like