ਸਿੱਧੂ ਮੂਸੇ ਵਾਲੇ ਦੇ ਨਵੇਂ ਗਾਣੇ 'ਈਸਟ ਸਾਈਡ ਫਲੋਅ' ਦਾ ਪੋਸਟਰ ਹੋਇਆ ਰਿਲੀਜ਼

Written by  Aaseen Khan   |  February 08th 2019 10:43 AM  |  Updated: February 08th 2019 10:44 AM

ਸਿੱਧੂ ਮੂਸੇ ਵਾਲੇ ਦੇ ਨਵੇਂ ਗਾਣੇ 'ਈਸਟ ਸਾਈਡ ਫਲੋਅ' ਦਾ ਪੋਸਟਰ ਹੋਇਆ ਰਿਲੀਜ਼

ਸਿੱਧੂ ਮੂਸੇ ਵਾਲੇ ਦੇ ਨਵੇਂ ਗਾਣੇ 'ਈਸਟ ਸਾਈਡ ਫਲੋਅ' ਦਾ ਪੋਸਟਰ ਹੋਇਆ ਰਿਲੀਜ਼ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਜਿੰਨ੍ਹਾਂ ਦਾ ਨਾਮ ਅੱਜ ਹਰ ਇੱਕ ਦੀ ਜ਼ੁਬਾਨ 'ਤੇ ਹੈ। ਘੱਟ ਸਮੇਂ 'ਚ ਖਾਸੀ ਪ੍ਰਸਿੱਧੀ ਹਾਸਿਲ ਕਰਨ ਵਾਲੇ ਸਿੱਧੂ ਮੂਸੇ ਵਾਲਾ ਆਪਣਾ ਨਵਾਂ ਗਾਣਾ ਜਲਦ ਹੀ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਗਾਣੇ ਦਾ ਨਾਮ ਹੈ 'ਈਸਟ ਸਾਈਡ ਫਲੋਅ'।

ਗਾਣੇ ਦੇ ਬੋਲ ਅਤੇ ਗਾਇਆ ਖੁਦ ਸਿੱਧੂ ਮੂਸੇ ਵਾਲੇ ਨੇ ਹੀ ਹੈ। ਉੱਥੇ ਮਿਊਜ਼ਿਕ ਦਿੱਤਾ ਹੈ ਬਿੱਗ ਬਰਡ ਨੇ। ਗਾਣੇ ਦਾ ਵੀਡੀਓ ਤੇਜੀ ਸੰਧੂ ਵੱਲੋਂ ਬਣਾਇਆ ਗਿਆ ਹੈ। ਰਿਲੀਜ਼ ਡੇਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਸਿੱਧੂ ਮੂਸੇ ਵਾਲੇ ਦੇ ਇੱਕ ਹੋਰ ਗਾਣੇ 'ਦੀ ਚਰਚਾ ਕਾਫੀ ਛਿੜੀ ਹੋਈ ਹੈ। ਗਾਣੇ ਦਾ ਨਾਮ ਹੈ ਆਉਟ ਲਾਅ ਜਿਸ ਦਾ ਆਡੀਓ ਪਿਛਲੇ ਮਹੀਨੇ ਰਿਲੀਜ਼ ਕਰ ਦਿੱਤਾ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਗਾਣੇ ਦੀ ਵੀਡੀਓ ਦਾ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲੇ ਦਾ ਗਾਣਾ ‘ਆਊਟਲਾਅ’ ਕੀ ਫਿਰ ਹੋਇਆ ਲੀਕ ..?

 

View this post on Instagram

 

MADA CHANGA TIME AUNA RABB HATH A ,PAR AINI K GARRANTY ROHB EHI RAHUGA ......

A post shared by Sidhu Moosewala (ਮੂਸੇ ਆਲਾ) (@sidhu_moosewala) on

ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਦਾ ਵੀ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇ ਵਾਲਾ ਜਲਦ ਹੀ ਆਪਣੀ ਫਿਲਮ 'ਯੈੱਸ ਆਈ ਐਮ ਸਟੂਡੈਂਟ' 'ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network