ਕਾਸਟਿੰਗ ਕਾਊਚ ਨੂੰ ਲੈ ਕੇ ਗਾਇਕ ਸਿੰਗਾ ਨੇ ਕੀਤਾ ਵੱਡਾ ਖੁਲਾਸਾ, ਕਿਹਾ ਨਵੀਆਂ ਕੁੜੀਆਂ ਨੂੰ ਆਪਣੇ ਨਾਲ ਸੌਂਣ ਲਈ ਮਜ਼ਬੂਰ ਕਰਦੇ ਹਨ ਇਹ ਲੋਕ

Written by  Rupinder Kaler   |  October 29th 2021 05:22 PM  |  Updated: October 29th 2021 05:22 PM

ਕਾਸਟਿੰਗ ਕਾਊਚ ਨੂੰ ਲੈ ਕੇ ਗਾਇਕ ਸਿੰਗਾ ਨੇ ਕੀਤਾ ਵੱਡਾ ਖੁਲਾਸਾ, ਕਿਹਾ ਨਵੀਆਂ ਕੁੜੀਆਂ ਨੂੰ ਆਪਣੇ ਨਾਲ ਸੌਂਣ ਲਈ ਮਜ਼ਬੂਰ ਕਰਦੇ ਹਨ ਇਹ ਲੋਕ

ਬਾਲੀਵੁੱਡ ਵਾਂਗ ਪੰਜਾਬੀ ਇੰਡਸਟਰੀ ਵਿੱਚ ਵੀ ਕਾਸਟਿੰਗ ਕਾਊਚ (casting couch) ਦੇ ਮਾਮਲੇ ਵੱਧਦੇ ਜਾ ਰਹੇ ਹਨ । ਜਿਸ ਦਾ ਖੁਲਾਸਾ ਹਾਲ ਹੀ ਵਿੱਚ ਪੰਜਾਬੀ ਗਾਇਕ ਸਿੰਗਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਕੀਤਾ ਹੈ । ਸਿੰਗਾ ਨੇ ਕਿਹਾ ਕਿ ਜਿਹੜੀਆਂ ਕੁੜੀਆਂ ਨਵੀਆਂ ਹੁੰਦੀਆਂ ਹਨ, ਉਹ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ । ਸਿੰਗਾ ਨੇ ਕਿਹਾ ਕਿ ਫ਼ਿਲਮ ਬਨਾਉਣ ਵਾਲੇ ਤੇ ਫਿਲਮ ਡਾਇਰੈਕਟਰ ਨਵੀਆਂ ਕੁੜੀਆਂ ਦਾ ਟੈਲੇਂਟ ਨਹੀਂ ਦੇਖਦੇ ਬਸ ਉਹ ਉਹਨਾਂ ਨੂੰ ਆਪਣੇ ਨਾਲ ਸੋਂਣ ਲਈ ਮਜ਼ਬੂਰ ਕਰਦੇ ਹਨ । ਸਿੰਗਾ (Singga on casting couch) ਨੇ ਕਿਹਾ ਕਿ ਇਸੇ ਵਜ੍ਹਾ ਕਰਕੇ ਪੰਜਾਬੀ ਇੰਡਸਟਰੀ ਵਿੱਚ ਨਵਾਂ ਟੈਲੇਂਟ ਉਭਰ ਕੇ ਸਾਹਮਣੇ ਨਹੀਂ ਆਉਂਦਾ ।

first time singga shared his father image and wished happy birthday to him Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਭੂਮੀ ਪੇਡਨੇਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਗੁਰੂ ਘਰ ਤੋਂ ਲਿਆ ਆਸ਼ੀਰਵਾਦ

urvashi rautela and singga Pic Courtesy: Instagram

ਸਿੰਗਾ (Singga on casting couch) ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਖਿਆ ਹੈ ‘ਮੇਰਾ ਏਨਾਂ ਦਿਲ ਕਰਦਾ ਹੈ ਕਿ ਲਾਈਵ ਹੋ ਕੇ ਏਨੀਆਂ ਗਾਲਾਂ ਕੱਢਾਂ ਕਿ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀਡੀਓ ਡਾਇਰੈਕਟਰ, ਮੂਵੀ ਡਾਇਰੈਕਟਰ ਤੇ ਪ੍ਰੋਡਿਊਸਰ ਨਵੀਆਂ ਕੁੜੀਆਂ ਨੂੰ ਓਦੋਂ ਕੰਮ ਦੇਣਗੇ ਜਦੋਂ ਉਹ ਉਹਨਾਂ ਨਾਲ ਸੌਂਣ ਲਈ ਰੈਡੀ ਹੋ ਜਾਣ । ਕੋਈ ਕਿਸੇ ਦੇ ਟੇਲੈਂਟ, ਅਦਾਕਾਰੀ, ਗਾਇਕੀ ਦੀ ਸਕਿਲ ਨੂੰ ਮਹੱਤਵ ਨਹੀਂ ਦਿੰਦਾ । ਇੱਕ ਵਾਰ ਕੁੜੀ ਦਾ ਨੰਬਰ ਮਿਲ ਜਾਵੇ ਬਸ ਕਿਸੇ ਨਾ ਕਿਸੇ ਤਰੀਕੇ ਤੰਗ ਕਰਨਾ ਬਸ ।

Pic Courtesy: Instagram

ਇਹ ਹੀ ਹਾਲ ਹੈ ਪੰਜਾਬੀ ਇੰਡਸਟਰੀ ਦਾ । ਪੰਜਾਬੀ ਫ਼ਿਲਮ ਇੰਡਸਟਰੀ ਦੇ ਏਦਾਂ ਦੇ ਫਿਲਮ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ । ਮੈਂ ਜਾਣਦਾ ਹਾਂ ਕਿੰਨਾਂ ਸੰਘਰਸ਼, ਕਿੰਨੀ ਮਿਹਨਤ ਕਰਕੇ ਲੋਕ ਇੱਥੋਂ ਤੱਕ ਆਉਂਦੇ ਹਨ । ਹਰ ਕੋਈ ਗਲਤ ਨਹੀਂ ਹੁੰਦਾ । ਘਰ ਮਾਂ ਤੇ ਪਿਓ ਨੂੰ ਛੱਡ ਕੇ ਆਉਣਾ, ਇੱਕਲੇ ਰਹਿਣਾ ਕੋਈ ਸੌਖੀ ਗੱਲ ਨਹੀਂ ।ਪਰ ਅੱਗੇ ਇਸ ਤਰ੍ਹਾਂ ਦੇ ਬਾਂਦਰ ਟੱਕਰ ਜਾਂਦੇ ਆ । ਇਸ ਕਰਕੇ ਮਾਂ ਪਿਓ ਡਰਦੇ ਆ । ਮੈਂ ਗਲਤ ਹੋਵਾਂਗਾ, ਪਰਫੈਕਟ ਮੈਂ ਵੀ ਨਹੀਂ ਪਰ ਜੋ ਮੈਨੂੰ ਗਲਤ ਲੱਗਦਾ ਉਹ ਗਲਤ ਹੈ । ਜੇ ਮੈਂ ਨਾ ਬੋਲਾਂ ਮੈਂ ਵੀ ਨਾਮਰਦਾਂ ਵਿੱਚ ਆਉਂਦਾ । ਬਾਕੀ ਲਾਈਫ ਸਭ ਦੀ ਆਪਣੀ ਆਪਣੀ ਆ । ਪਰ ਕਿਸੇ ਨੂੰ ਕੰਮ ਦਾ ਲਾਲਚ ਦੇ ਕੇ ਉਸ ਦਾ ਫਾਇਦਾ ਚੁੱਕਣਾ ਸਿਰੇ ਦੀ ਫੁੱਦੂ ਗੱਲ ਹੈ’ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network