ਗਾਇਕਾ ਸੁਦੇਸ਼ ਕੁਮਾਰੀ ਦੀ ਧੀ ਸੀਰਤ ਕੁਮਾਰੀ ਦਾ ਪਹਿਲਾ ਗੀਤ ‘ਅੱਖੀਆਂ ਦੇ ਕੋਲ’ ਰਿਲੀਜ਼

written by Shaminder | October 21, 2021

ਗਾਇਕਾ ਸੁਦੇਸ਼ ਕੁਮਾਰੀ (Sudesh Kumari )ਦੀ ਧੀ  ਸੀਰਤ ਕੁਮਾਰੀ ਦਾ ਨਵਾਂ ਗੀਤ ‘ਅੱਖੀਆਂ ਦੇ ਕੋਲ’ ਰਿਲੀਜ਼ ਹੋ ਚੁੱਕਿਆ ਹੈ ।ਇਹ ਗੀਤ ਸੀਰਤ ਕੁਮਾਰੀ (Seerat Kumari ) ਦਾ ਪਹਿਲਾ ਗੀਤ ਹੈ ।ਇਸ ਗੀਤ ਦੇ ਬੋਲ ਕੁਲਸ਼ਾਨ ਸੰਧੂ ਨੇ ਲਿਖੇ ਹਨ, ਜਦੋਂਕਿ ਫੀਚਰਿੰਗ ‘ਚ ਸੀਰਤ ਕੁਮਾਰੀ ਅਤੇ ਅਕਾਸ਼ ਨਜ਼ਰ ਆ ਰਹੇ ਹਨ । ਸੀਰਤ ਕੁਮਾਰੀ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਗੀਤ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

Seerat kumari,-min image From seerat Kumari song

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਰੌਸ਼ਨ ਪ੍ਰਿੰਸ ਸਣੇ ਕਈ ਗਾਇਕ ਹੋਏ ਵਿਆਹ ‘ਚ ਸ਼ਾਮਿਲ

ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਕੁੜੀ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਸੁਦੇਸ਼ ਕੁਮਾਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

Seerat Kumari song -min image From seerat Kumari song

ਹੁਣ ਤੱਕ ਉਹ ਇੰਡਸਟਰੀ ਨੂੰ ਕਈ ਹਿੱਟ ਦੇ ਚੁੱਕੇ ਹਨ । ਹਾਲ ਹੀ ‘ਚ ਰਾਜਵੀਰ ਜਵੰਦਾ ਦੇ ਨਾਲ ਉਨ੍ਹਾਂ ਦਾ ਗੀਤ ਆਇਆ ਸੀ ‘ਪੱਗ ਬੰਨ ਕੇ ਰੱਖਿਆ ਕਰ ਵੇ’ ਕਾਫੀ ਮਕਬੂਲ ਹੋਇਆ ਹੈ । ਸੀਰਤ ਕੁਮਾਰੀ ਵੀ ਆਪਣੀ ਮਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਹੋਏ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੀ ਹੈ । ਹੁਣ ਵੇਖਣਾ ਇਹ ਹੋਵੇਗਾ ਸੀਰਤ ਕੁਮਾਰੀ ਵੀ ਆਪਣੀ ਮਾਂ ਵਾਂਗ ਗਾਇਕੀ ਦੇ ਖੇਤਰ ‘ਚ ਆਪਣੀ ਛਾਪ ਛੱਡ ਪਾਉਂਦੀ ਹੈ ਜਾਂ ਨਹੀਂ। ਫ਼ਿਲਹਾਲ ਤਾਂ ਉਸ ਦੇ ਪਹਿਲੇ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

You may also like