ਗਾਇਕ ਸੂਫ਼ੀ ਬਲਬੀਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਕੱਲਾ’

Written by  Rupinder Kaler   |  September 17th 2020 06:55 PM  |  Updated: September 18th 2020 02:40 PM

ਗਾਇਕ ਸੂਫ਼ੀ ਬਲਬੀਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਕੱਲਾ’

ਗੀਤਕਾਰ ਤੇ ਗਾਇਕ ਸੂਫ਼ੀ ਬਲਬੀਰ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਕੱਲਾ’ ਟਾਈਟਲ ਹੇਠ ਇਸ ਗੀਤ ਨੂੰ 18 ਸਤੰਬਰ ਨੂੰ ਪੀਟੀਸੀ ਰਿਕਾਰਡਜ਼ ’ਤੇ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਸੂਫ਼ੀ ਬਲਬੀਰ ਨੇ ਖੁਦ ਲਿਖੇ ਹਨ ਜਦੋਂ ਕਿ ਸੰਗੀਤ ਰਿਕ ਮਿਊਜ਼ਿਕ ਨੇ ਤਿਆਰ ਕੀਤਾ ਹੈ । ਇਸ ਗੀਤ ਵਿੱਚ ਏਕਤਾ ਨਾਗਪਾਲ ਨੂੰ ਫੀਮੇਲ ਆਰਟਿਸਟ ਦੇ ਤੌਰ ਤੇ ਫੀਚਰ ਕੀਤਾ ਗਿਆ ਹੈ ।

ਗੀਤ ਦੀ ਵੀਡੀਓ ਗੱਗੀ ਸਿੰਘ ਤੇ ਮੋਗਾ ਵੀਡੀਓ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਸੂਫ਼ੀ ਬਲਬੀਰ ਦੇ ਇਸ ਗਾਣੇ ਦਾ ਆਨੰਦ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਹ ਗਾਣਾ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ ਤੇ ਪੀਟੀਸੀ ਢੋਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ ।

ਹੋਰ ਪੜ੍ਹੋ : 

ਇਸ ਗਾਣੇ ਨੂੰ ਲੈ ਕੇ ਸੂਫ਼ੀ ਬਲਬੀਰ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਸੂਫ਼ੀ ਬਲਬੀਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network