ਅਦਾਕਾਰ ਸੁਖਜਿੰਦਰ ਸ਼ੇਰਾ ਦੇ ਦਿਹਾਂਤ ‘ਤੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਜਤਾਇਆ ਦੁੱਖ

written by Shaminder | May 06, 2021 05:48pm

ਅਦਾਕਾਰ ਸੁਖਜਿੰਦਰ ਸ਼ੇਰਾ ਦੇ ਦਿਹਾਂਤ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਹੈ । ਉਨ੍ਹਾਂ ਦਾ ਦਿਹਾਂਤ ਬੀਤੇ ਦਿਨ ਯੁਗਾਂਡਾ ‘ਚ ਹੋੋਇਆ ਸੀ ।ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਸ਼ੇਰਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬਹੁਤ ਦੁੱਖ ਹੋਇਆ ਬਾਈ ਸੁਖਜਿੰਦਰ ਸ਼ੇਰਾ ਦੀ ਮੌਤ ਦਾ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ’ ।

sukhshinder Image From Sukhshinder Shinda's instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਤੋਂ ਬਚਣ ਲਈ ਰੋਜ਼ਾਨਾ ਖਾਓ ਆਂਵਲਾ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ 

Sukhjinder-Shera- Image From Sukhshinder shinda Instagram

ਉਨ੍ਹਾਂ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿੱਚ ਆਖਰੀ ਸਾਹ ਲਿਆ ।  ਉਹ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ । ਇੱਥੇ ਪਹੁੰਚ ਕੇ ਉਹਨਾਂ ਦੀ ਸਿਹਤ ਵਿਗੜ ਗਈ ਤੇ ਬੀਤੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ । ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਮੰਗ ਕੀਤੀ ਹੈ। ਉਹਨਾਂ ਦੇ ਦਿਹਾਂਤ ਤੇ ਕਈ ਪੰਜਾਬੀ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

sukhshinder Image From Sukhshinder Shinda's Instagram

ਉਹ ਪਿੰਡ ਮਲਕ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ ,ਵਰਿੰਦਰ ਦੀ ਫਿਲਮ ਯਾਰੀ ਜੱਟ ਦੀ ਨਾਲ ਬਤੌਰ ਅਦਾਕਾਰ ਫਿਲਮੀ ਸਫਰ ਸੁਰੂ ਕੀਤਾ ਸੀ ,ਬਾਅਦ ਵਿੱਚ ਨਿਰਮਾਤਾ ਨਿਰਦੇਸਕ ਵਜੋ ਵੀ ਕਈ ਫਿਲਮਾਂ ਕੀਤੀਆਂ ,ਉਹਨਾਂ ਦੀ ਆਖਰੀ ਫਿਲਮ ਯਾਰ ਬੇਲੀ ਸੀ।

 

View this post on Instagram

 

A post shared by Sukshinder Shinda (@sukshindershinda)

 

 

You may also like