ਗਾਇਕ ਸੁਖਵਿੰਦਰ ਸੁੱਖੀ ਦੇ ਪਿਤਾ ਜੀ ਹਸਪਤਾਲ ‘ਚ ਭਰਤੀ, ਪ੍ਰਸ਼ੰਸਕ ਵੀ ਕਰ ਰਹੇ ਸਿਹਤਯਾਬੀ ਲਈ ਅਰਦਾਸ

written by Shaminder | October 07, 2021

ਗਾਇਕ ਸੁਖਵਿੰਦਰ ਸੁੱਖੀ (Sukhwinder Sukhi ) ਨੇ ਆਪਣੇ ਪਿਤਾ ਜੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਦੇ ਬਾਪੂ ਜੀ ਹਸਪਤਾਲ ‘ਚ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾੳਂੂਟ ‘ਤੇ ਲਿਖਿਆ ‘ਹੁੰਦੇ ਖੁੱਲਿਆਂ ਘਰਾਂ ਦੇ ਬਾਪੂ ਜਿੰਦੇ ਮਿੱਤਰੋ, ਇਨਸਾਨ ਹਰ ਕਰਜ਼ ਉਤਾਰ ਸਕਦਾ, ਪਰ ਮਾਂ ਬਾਪ ਦਾ ਕਰਜ਼ ਨਹੀਂ ਉੱਤਰ ਸਕਦਾ, ਲਵ ਯੂ ਬਾਪੂ’।

sukhwinder s-min Image From FB

ਹੋਰ ਪੜ੍ਹੋ : ਕਿਸਾਨੀ ਰੰਗ ਵਿੱਚ ਰੰਗਿਆ ਗਿਆ ਕੋਲਕਾਤਾ ਸ਼ਹਿਰ, ਕਿਸਾਨੀ ਅੰਦੋਲਨ ਦੀ ਤਰਜ ’ਤੇ ਸਜਾਇਆ ਗਿਆ ਦੁਰਗਾ ਪੂਜਾ ਦਾ ਪੰਡਾਲ

ਦੱਸ ਦਈਏ ਕਿ ਸਿਹਤ ਕਾਰਨਾਂ ਦੇ ਚੱਲਦਿਆਂ ਉਨ੍ਹਾਂ ਦੇ ਬਾਪੂ ਜੀ ਹਸਪਤਾਲ ‘ਚ ਹਨ । ਜਿਸ ਤੋਂ ਬਾਅਦ ਉਨ੍ਹਾਂ ਦੀ ਜਲਦ ਤੰਦਰੁਸਤੀ ਦੀਆਂ ਦੁਆਵਾਂ ਵੀ ਪ੍ਰਸ਼ੰਸਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ।

Sukhwinder sukhi father -min

ਸੁਖਵਿੰਦਰ ਸੁੱਖੀ ਨੇ ਆਪਣੇ ਪਿਤਾ ਜੀ ਦੇ ਨਾਲ ਹਸਪਤਾਲ ਚੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬਾਪੂ ਜੀ ਨੂੰ ਸਿਰ ‘ਤੇ ਪਰਨਾ ਬੰਨਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਦੇ ਪਿਤਾ ਜੀ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ ।

0 Comments
0

You may also like