ਨਸ਼ਿਅਾਂ ਨੇ ਖਾ ਲੲੇ ਓ ਰੱਬਾ..ਪੁੱਤ ਬੁੱਢੜੀਅਾਂ ਮਾਂਵਾਂ ਦੇ - ਸੁਖਸ਼ਿੰਦਰ ਸ਼ਿੰਦਾ

Reported by: PTC Punjabi Desk | Edited by: Gourav Kochhar  |  July 05th 2018 07:54 AM |  Updated: July 05th 2018 08:08 AM

ਨਸ਼ਿਅਾਂ ਨੇ ਖਾ ਲੲੇ ਓ ਰੱਬਾ..ਪੁੱਤ ਬੁੱਢੜੀਅਾਂ ਮਾਂਵਾਂ ਦੇ - ਸੁਖਸ਼ਿੰਦਰ ਸ਼ਿੰਦਾ

ਸਾਡੇ ਦੇਸ਼ ਪੰਜਾਬ ਵਿੱਚ ਜੇ ਖੁਸ਼ਹਾਲ ਰਾਜਾਂ ਦੀ ਜੇ ਗੱਲ ਕਰੀਏ ਤਾਂ ਪੰਜਾਬ ਦਾ ਨਾਮ ਸੱਭ ਤੋਂ ਉੱਪਰ ਹੈ | ਪੰਜਾਬੀਆਂ ਨੇ ਆਪਣੀ ਮੇਹਨਤ ਅਤੇ ਲਗਨ ਨਾਲ ਪੰਜਾਬ ਦਾ ਨਾਮ ਹਰ ਇੱਕ ਪੱਖੋਂ ਉੱਤੇ ਚੁਕਿਆ ਹੈ | ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਥੇ ਇੱਕ ਪਾਸੇ ਪੰਜਾਬੀ ਮੇਹਨਤ ਨਾਲ ਪੰਜਾਬ ਦੀ ਸ਼ਾਨ ਵੱਧਾ ਰਹੇ ਹਨ ਉੱਥੇ ਹੀ ਦੂੱਜੇ ਪਾਸੇ ਕੁਝ ਪੰਜਾਬੀ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਅਤੇ ਲੁੱਟਮਾਰ ਨਾਲ ਪੰਜਾਬ ਦਾ ਨਾਂ ਡੁਬਾ ਰਹੇ ਹਨ | ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਨੂੰ ਬਹੁਤ ਬੜਾਵਾਂ ਦੇ ਰਹੀ ਹੈ | ਇਸ ਦੇ ਕਈ ਕਾਰਨ ਹਨ ਜਿਸ ਵਿਚੋਂ ਇੱਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਪੰਜਾਬੀ ਗੀਤ ਨਸ਼ਿਆਂ ਨੂੰ ਬੜਾਵਾਂ ਦਿੰਦੇ ਹਨ | ਇਸ ਵੱਧ ਰਹੇ ਨਸ਼ੇ ਦੀ ਲੱਤ 'ਤੇ ਲਗਾਮ ਪਾਉਣ ਲਈ ਪੀਟੀਸੀ ਪੰਜਾਬੀ PTC Punjabi ਨੇ ਇੱਕ ਉਪਰਾਲਾ ਕਿੱਤਾ ਸੀ ਕਿ ਉਹ ਆਪਣੇ ਕਿਸੀ ਵੀ ਚੈੱਨਲ 'ਤੇ ਲੱਚਰ ਜਾਂ ਨਸ਼ੇ ਵਾਲਾ ਗੀਤ ਨਹੀਂ ਚਲਾਉਣਗੇ | ਇਸ ਮੁਹਿਮ ਨਾਲ ਪੰਜਾਬ ਵਿੱਚ ਕਾਫ਼ੀ ਹੱਦ ਤੱਕ ਨਸ਼ੇ ਉੱਤੇ ਰੋਕ ਲੱਗੀ ਹੈ |

https://www.facebook.com/sukshindershinda/videos/1727371000650103/

ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਜੜ੍ਹ ਤੋਂ ਖੱਤਮ ਕਰਨ ਲਈ ਪੰਜਾਬੀ ਗਾਇਕ ਵੀ ਬਹੁਤ ਯੋਗਦਾਨ ਦੇ ਰਹੇ ਹਨ | ਅਜਿਹੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ | ਮਸ਼ਹੂਰ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇੱਕ ਪੰਜਾਬੀ ਦਾ ਦਿਲ ਜਿਤਿਆ ਹੈ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਸਾਂਝਾ ਕਿੱਤੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਗੀਤ ਰਹੀ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਿੱਤੀ ਹੈ |

Live Performance : Sukshinder Shinda


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network