ਗਾਇਕ ਰਾਜ ਬਰਾੜ ਦੀ ਬੇਟੀ ਆਪਣੇ ਪਿਤਾ ਦੇ ਅਧੂਰੇ ਸੁਫਨੇ ਨੂੰ ਕਰ ਰਹੀ ਹੈ ਪੂਰੇ, ਲੈ ਕੇ ਆ ਰਹੀ ਹੈ ਨਵਾਂ ਗਾਣਾ

Written by  Rupinder Kaler   |  October 18th 2019 05:34 PM  |  Updated: October 18th 2019 05:34 PM

ਗਾਇਕ ਰਾਜ ਬਰਾੜ ਦੀ ਬੇਟੀ ਆਪਣੇ ਪਿਤਾ ਦੇ ਅਧੂਰੇ ਸੁਫਨੇ ਨੂੰ ਕਰ ਰਹੀ ਹੈ ਪੂਰੇ, ਲੈ ਕੇ ਆ ਰਹੀ ਹੈ ਨਵਾਂ ਗਾਣਾ

ਗਾਇਕ ਰਾਜ ਬਰਾੜ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਏਨੇਂ ਹਿੱਟ ਗਾਣੇ ਦਿੱਤੇ ਹਨ । ਜਿਹੜੇ ਅੱਜ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦੀ ਪਹਿਲੀ ਪਸੰਦ ਹਨ । ਰਾਜ ਬਰਾੜ ਭਾਵਂੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ ਪਰ ਗਾਇਕੀ ਦੇ ਖੇਤਰ ਵਿੱਚ ਉਹਨਾਂ ਦੇ ਵਾਰਿਸ ਉਹਨਾਂ ਦੇ ਅਧੂਰੇ ਸੁਫ਼ਨੇ ਪੂਰੇ ਕਰ ਰਹੇ ਹਨ । ਉਹਨਾਂ ਦੀ ਬੇਟੀ ਸਵੀਤਾਜ ਬਰਾੜ ਵੀ ਗਾਇਕੀ ਤੇ ਮਾਡਲਿੰਗ ਦੇ ਖੇਤਰ ਵਿੱਚ ਨਾਂਅ ਬਣਾ ਰਹੀ ਹੈ ।

ਸਵੀਤਾਜ ਬਰਾੜ ਛੇਤੀ ਹੀ ਨਵਾਂ ਗਾਣਾ ‘ਰਾਹ ਪੁੱਛਦਾ’  ਲੈ ਕੇ ਆ ਰਹੀ ਹੈ । ਜਿਸ ਦੀ ਜਾਣਕਾਰੀ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਨੇ ਆਪਣੇ ਫੇਸਬੁੱਕ ਤੇ ਗਾਣੇ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਸਵੀਤਾਜ ਬਰਾੜ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ ਤੇ ਦੇਸੀ ਰੂਟਸ ਨੇ ਆਪਣੇ ਮਿਊਜ਼ਿਕ ਨਾਲ ਇਸ ਗਾਣੇ ਨੂੰ ਸਜਾਇਆ ਹੈ ।

https://www.facebook.com/photo.php?fbid=568150320390290&set=a.329544630917528&type=3&theater

ਗਾਣੇ ਦਾ ਪੂਰਾ ਪ੍ਰੋਜੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕਤਿਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਵੀਤਾਜ ਬਰਾੜ ਪ੍ਰਭ ਗਿੱਲ ਦੇ ਗਾਣੇ ਵਿੱਚ ਮਾਡਲ ਤੇ ਤੌਰ ਤੇ ਆਈ ਸੀ । ਹੁਣ ਸਵੀਤਾਜ ਦੇ ਇਸ ਗਾਣੇ ਦਾ ਰਾਜ ਬਰਾੜ ਦੇ ਪ੍ਰਸ਼ੰਸਕ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network