ਗਾਇਕ ਭੁਪਿੰਦਰ ਗਿੱਲ, ਨਛੱਤਰ ਗਿੱਲ ਤੇ ਜੈਲੀ ਨੇ ਕਿਸਾਨ ਮੋਰਚੇ ਵਿੱਚ ਪਹੁੰਚ ਕੇ ਕੀਤੀ ਲੰਗਰ ਦੀ ਸੇਵਾ

written by Rupinder Kaler | January 22, 2021

ਗਾਇਕ ਭੁਪਿੰਦਰ ਗਿੱਲ ਵੀ ਆਪਣੇ ਸਾਥੀਆਂ ਨਾਲ ਦਿੱਲੀ ਕਿਸਾਨ ਮੋਰਚੇ ਤੇ ਪਹੁੰਚੇ ਹੋਏ ਹਨ । ਭੁਪਿੰਦਰ ਗਿੱਲ ਨੇ ਦਿੱਲੀ ਮੋਰਚੇ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਵਿੱਚੋਂ ਇੱਕ ਵੀਡੀਓ ਵਿੱਚ ਭੁਪਿੰਦਰ ਗਿੱਲ ਸਮੇਤ ਹੋਰ ਕਈ ਗਾਇਕ ਨਜ਼ਰ ਆ ਰਹੇ ਹਨ । ਹੋਰ ਪੜ੍ਹੋ : ਟਰੈਕਟਰ ਮਾਰਚ ਦੀ ਹਰ ਰੁਕਾਵਟ ਨੂੰ ਦੂਰ ਕਰਨ ਲਈ ਕਿਸਾਨਾਂ ਨੇ ਕੀਤੀ ਫੁਲ ਤਿਆਰੀ, ਲੱਖਾਂ ਰੁਪਏ ਖ਼ਰਚ ਕੇ ਬਣਵਾਏ ਖ਼ਾਸ ਕਿਸਮ ਦੇ ਟਰੈਕਟਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਛੱਡ ਦਿੱਤਾ ਸੀ ਅਮਰੀਕਾ ਇਸ ਵੀਡੀਓ ਵਿੱਚ ਭੁਪਿੰਦਰ ਗਿੱਲ, ਨਛੱਤਰ ਗਿੱਲ ਤੇ ਗਾਇਕ ਜੈਲੀ ਨਜ਼ਰ ਆ ਰਹੇ ਹਨ । ਇਹ ਸਾਰੇ ਗਾਇਕ ਦਿੱਲੀ ਮੋਰਚੇ ਵਿੱਚ ਲੰਗਰ ਬਨਾਉਣ ਦੀ ਸੇਵਾ ਕਰ ਰਹੇ ਹਨ । ਭੁਪਿੰਦਰ ਗਿੱਲ ਵੱਲੋਂ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਬਿੱਲਾਂ ਖਿਲਾਫ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੂੰ ਲਗਾਤਾਰ ਪੰਜਾਬੀ ਇੰਡਸਟਰੀ ਦਾ ਸਾਥ ਮਿਲ ਰਿਹਾ ਹੈ । ਹਰ ਗਾਇਕ ਨੇ ਦਿੱਲੀ ਅੰਦੋਲਨ ਵਿੱਚ ਪਹੁੰਚ ਨੇ ਹਾਜ਼ਰੀ ਲਗਵਾਈ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਮੋਦੀ ਸਰਕਾਰ ਜਦੋਂ ਤੱਕ ਇਹਨਾਂ ਬਿੱਲਾਂ ਨੂੰ ਵਾਪਿਸ ਨਹੀਂ ਲੈਂਦੀ ਉਹ ਦਿੱਲੀ ਡਟੇ ਰਹਿਣਗੇ ।

 
View this post on Instagram
 

A post shared by BHUPINDER GILL (@imbhupinder_gill)

0 Comments
0

You may also like