ਸਿੱਪੀ ਗਿੱਲ ਪਤਨੀ ਅਤੇ ਬੇਟੇ ਦੇ ਨਾਲ ਹਿੱਲ ਸਟੇਸ਼ਨ ‘ਤੇ ਬਿਤਾ ਰਹੇ ਸਮਾਂ, ਵੇਖੋ ਵੀਡੀਓ

Written by  Shaminder   |  April 16th 2022 02:37 PM  |  Updated: April 16th 2022 02:37 PM

ਸਿੱਪੀ ਗਿੱਲ ਪਤਨੀ ਅਤੇ ਬੇਟੇ ਦੇ ਨਾਲ ਹਿੱਲ ਸਟੇਸ਼ਨ ‘ਤੇ ਬਿਤਾ ਰਹੇ ਸਮਾਂ, ਵੇਖੋ ਵੀਡੀਓ

ਸਿੱਪੀ ਗਿੱਲ (Sippy Gill)  ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਪੀ ਗਿੱਲ ਆਪਣੀ ਪਤਨੀ ਅਤੇ ਬੇਟੇ (Son) ਦੇ ਨਾਲ ਨਜ਼ਰ ਆ ਰਹੇ ਹਨ । ਸਿੱਪੀ ਗਿੱਲ ਆਪਣੇ ਪਰਿਵਾਰ ਦੇ ਨਾਲ ਕਿਸੇ ਹਿੱਲ ਸਟੇਸ਼ਨ ‘ਤੇ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਦੱਸ ਦਈਏ ਕਿ ਸਿੱਪੀ ਗਿੱਲ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ ।

sippy Gill image From instagram

ਹੋਰ ਪੜ੍ਹੋ :  ਗਾਇਕ ਸਿੱਪੀ ਗਿੱਲ ਨੇ ਲਈ ਨਵੀਂ ਕਾਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਇਸ ਮੌਕੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਉਹ ਆਪਣਾ ਜਨਮ ਦਿਨ ਹੀ ਮਨਾਉਣ ਦੇ ਲਈ ਕਿਸੇ ਹਿੱਲ ਸਟੇਸ਼ਨ ‘ਤੇ ਗਏ ਸਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

Sippy Gill, image From instagram

ਉਨ੍ਹਾਂ ਨੇ ਗੁੱਗੂ ਗਿੱਲ ਅਤੇ ਅਨੀਤਾ ਦੇਵਗਨ ਦੇ ਨਾਲ ਫ਼ਿਲਮ ‘ਜੱਦੀ ਸਰਦਾਰ’ ‘ਚ ਕੰਮ ਕੀਤਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਆਉਣ ਵਾਲੇ ਦਿਨਾਂ ‘ਚ ਸਿੱਪੀ ਗਿੱਲ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।ਸਿੱਪੀ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network