ਸਿੱਪੀ ਗਿੱਲ ਦੇ ਪੁੱਤਰ ਅਤੇ ਭਤੀਜੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Written by  Shaminder   |  June 25th 2020 03:08 PM  |  Updated: June 25th 2020 09:02 PM

ਸਿੱਪੀ ਗਿੱਲ ਦੇ ਪੁੱਤਰ ਅਤੇ ਭਤੀਜੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਪੰਜਾਬੀ ਸੰਗੀਤ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ  ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਸਿੱਪੀ ਗਿੱਲ ਨੇ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਬੀਤੇ ਦਿਨੀਂ ਸ਼ੇਅਰ ਕੀਤੀਆਂ ਸਨ, ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਜਦੋਂਕਿ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਭਤੀਜੇ ਦੇ ਨਾਲ ਨਜ਼ਰ ਆ ਰਹੇ ਨੇ ।ਉਨ੍ਹਾਂ ਨੇ ਆਪਣੇ ਭਤੀਜੇ ਨੂੰ ਗੋਦ ‘ਚ ਚੁੱਕਿਆ ਹੋਇਆ ਹੈ।  ਜਦੋਂਕਿ ਕੁਝ ਤਸਵੀਰਾਂ ਉਨ੍ਹਾਂ ਦੇ ਬੇਟੇ ਜੁਝਾਰ ਸਿੰਘ ਦੇ ਨਾਲ ਹਨ। ਬੀਤੇ ਸਾਲ ਨਵੰਬਰ ‘ਚ ਉਨ੍ਹਾਂ ਦੇ ਘਰ ਜੁਝਾਰ ਨੇ ਜਨਮ ਲਿਆ ਸੀ ।ਪਿਤਾ ਬਣੇ ਸਿੱਪੀ ਗਿੱਲ ਏਨੀਂ ਦਿਨੀਂ ਆਪਣੇ ਪੁੱਤਰ ਦੇ ਨਾਲ ਸਮਾਂ ਬਿਤਾ ਰਹੇ ਹਨ। ਅਕਸਰ ਹੀ ਆਪਣੇ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

https://www.instagram.com/p/CB0njfGgR_l/

ਸਿੱਪੀ ਗਿੱਲ ਨੇ ਆਪਣੇ ਪੁੱਤਰ ਨੂੰ ਗੋਦੀ ‘ਚ ਬੈਠਾਇਆ ਹੋਇਆ ਹੈ ਤੇ ਜੁਝਾਰ ਨਾਲ ਲਾਡ ਕਰ ਰਹੇ ਹਨ।

https://www.instagram.com/p/CBs0SD8Dhg2/

ਜੇ ਗੱਲ ਕਰੀਏ ਸਿੱਪੀ ਗਿੱਲ ਦੀ ਤਾਂ ਉਹ ਪਿੱਛੇ ਜੇ ਸੁਪਰ ਹਿੱਟ ਪੰਜਾਬੀ ਫ਼ਿਲਮ ਜੱਦੀ ਸਰਦਾਰ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਪ੍ਰੀਤ ਢਿੱਲੋਂ ਤੇ ਗੁੱਗੂ ਗਿੱਲ ਵਰਗੇ ਨਾਮੀ ਕਲਾਕਾਰ ਵੀ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ਚ ਵੀ ਕਾਫੀ ਸਰਗਰਮ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network