ਪਿਤਾ ਦੀ ਮੌਤ ਹੋਣ ਦੇ ਬਾਵਜੂਦ ਕ੍ਰਿਕੇਟ ਦੇ ਮੈਦਾਨ ’ਚ ਡਟੇ ਰਹੇ ਸਿਰਾਜ, ਧਰਮਿੰਦਰ ਨੇ ਤਸਵੀਰਾਂ ਸ਼ੇਅਰ ਕਰਕੇ ਕਿਹਾ ਪੂਰੇ ਦੇਸ਼ ਨੂੰ ਸਿਰਾਜ ’ਤੇ ਮਾਣ

written by Rupinder Kaler | January 22, 2021

ਧਰਮਿੰਦਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਕ੍ਰਿਕਟਰ ਮੁਹੰਮਦ ਸਿਰਾਜ ਦੀ ਤਾਰੀਫ ਕੀਤੀ ਹੈ । ਧਰਮਿੰਦਰ ਨੇ ਆਪਣੇ ਟਵਿੱਟਰ 'ਤੇ ਸਿਰਾਜ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਸਿਰਾਜ ਤੁਹਾਨੂੰ ਪੂਰਾ ਭਾਰਤ ਪਿਆਰ ਕਰਦਾ ਹੈ। ਨਾਜ਼ ਹੈ ਤੁਹਾਡੇ 'ਤੇ, ਦਿਲ 'ਤੇ ਵਾਲਿਦ ਦੀ ਮੌਤ ਦੇ ਸਦਮੇ ਲਏ, ਤੁਸੀਂ ਵਤਨ ਦੀ ਸ਼ਾਨ ਲਈ ਮੈਚ ਖੇਡਦੇ ਰਹੇ, ਜਿੱਤ ਦਰਜ ਕਰਵਾ ਕੇ ਵਤਨ ਵਾਪਸੀ ਕੀਤੀ। siraj   ਹੋਰ ਪੜ੍ਹੋ : ਗਾਇਕ ਭੁਪਿੰਦਰ ਗਿੱਲ, ਨਛੱਤਰ ਗਿੱਲ ਤੇ ਜੈਲੀ ਨੇ ਕਿਸਾਨ ਮੋਰਚੇ ਵਿੱਚ ਪਹੁੰਚ ਕੇ ਕੀਤੀ ਲੰਗਰ ਦੀ ਸੇਵਾ ਕੌਰ ਬੀ ਦੇ ਭਤੀਜੇ ਦਾ ਹੈ ਅੱਜ ਜਨਮ ਦਿਨ, ਵੀਡੀਓ ਸਾਂਝਾ ਕਰ ਦਿੱਤੀਆਂ ਅਸੀਸਾਂ siraj ਕੱਲ੍ਹ, ਤੁਹਾਨੂੰ ਆਪਣੇ ਪਿਤਾ ਦੀ ਕਬਰ 'ਤੇ ਦੇਖ ਕੇ, ਮੇਰਾ ਦਿਲ ਭਰ ਗਿਆ। ਉਨ੍ਹਾਂ ਨੂੰ ਜੰਨਤ ਨਸੀਬ ਹੋਵੇ!" ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਰਾਜ ਦੇ ਪਿਤਾ ਮੁਹੰਮਦ ਗੌਸ ਦੀ 20 ਨਵੰਬਰ ਨੂੰ ਮੌਤ ਹੋ ਗਈ ਸੀ, ਪਰ ਉਹ ਆਸਟਰੇਲੀਆ ਦੌਰੇ 'ਤੇ ਸੀ। siraj ਇਸ ਕਾਰਨ ਉਹ ਆਪਣੇ ਪਿਤਾ ਦੇ ਅੰਤਮ ਸਸਕਾਰ ਵਿੱਚ ਹਿੱਸਾ ਨਹੀਂ ਸੀ ਲੈ ਸਕੇ । ਆਸਟਰੇਲੀਆ ਤੋਂ ਵਾਪਸ ਪਰਤਣ 'ਤੇ ਉਹ ਸਿੱਧਾ ਆਪਣੇ ਪਿਤਾ ਦੀ ਕਬਰ 'ਤੇ ਪਹੁੰਚੇ ਅਤੇ ਨਮ ਅੱਖਾਂ ਨਾਲ ਆਪਣੇ ਮ੍ਰਿਤਕ ਪਿਤਾ ਨੂੰ ਸ਼ਰਧਾਂਜਲੀ ਦਿੱਤੀ। [embed]https://twitter.com/aapkadharam/status/1352457082847420418[/embed]

0 Comments
0

You may also like