ਕੋਰੋਨਾ ਵਾਇਰਸ ਕਰਕੇ ਸਿਤਾਰ ਵਾਦਕ ਦੇਬੂ ਚੌਧਰੀ ਦਾ ਦੇਹਾਂਤ

Written by  Rupinder Kaler   |  May 01st 2021 04:17 PM  |  Updated: May 01st 2021 04:17 PM

ਕੋਰੋਨਾ ਵਾਇਰਸ ਕਰਕੇ ਸਿਤਾਰ ਵਾਦਕ ਦੇਬੂ ਚੌਧਰੀ ਦਾ ਦੇਹਾਂਤ

ਕੋਰੋਨਾ ਵਾਇਰਸ ਕਰਕੇ ਮੰਨੇ-ਪ੍ਰਮੰਨੇ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਦਿੱਲੀ ਦੇ ਜੀਟੀਬੀ ਹਸਪਤਾਲ ’ਚ ਦੇਹਾਂਤ ਹੋ ਗਿਆ ਹੈ । ਮਸ਼ਹੂਰ ਸਿਤਾਰ ਵਾਦਕ ਦੇਬੂ ਚੌਧਰੀ ਸੰਗੀਤ ਦੇ ਸੇਨਿਆ ਘਰਾਣੇ ’ਚੋਂ ਸੀ। ਦੇਬੂ ਚੌਧਰੀ ਨੂੰ ਪਦਮ ਭੂਸ਼ਣ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

Pandit Debu Chaudhuri

ਹੋਰ ਪੜ੍ਹੋ :

ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਦਾ ਨਵਾਂ ਗੀਤ ‘ਦਬੰਗ’ ਰਿਲੀਜ਼

ਸਿਤਾਰ ਵਾਦਕ ਦੇਬੂ ਚੌਧਰੀ ਦੇ ਪਰਿਵਾਰ ’ਚ ਉਨ੍ਹਾਂ ਦੇ ਬੇਟੇ ਪ੍ਰਤੀਕ, ਨੂੰਹ ਰੂਨਾ ਅਤੇ ਪੋਤੀ ਰਿਆਨਾ ਤੇ ਪੋਤਾ ਅਧਿਰਾਜ ਹਨ। 28 ਅਪ੍ਰੈਲ ਦੀ ਰਾਤ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਇਸਦੀ ਜਾਣਕਾਰੀ ਟਵਿੱਟਰ ’ਤੇ ਦਿੱਤੀ ਸੀ।

ਇਸਤੋਂ ਬਾਅਦ ਸਥਾਨਕ ਪੁਲਿਸ ਟੀਮ ਨੇ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਤੇ ਹੋਰ ਮੈਡੀਕਲ ਉਪਕਰਨ ਉਪਲੱਬਧ ਕਰਵਾਏ ਸਨ। ਤਬੀਅਤ ਵਿਗੜਨ ’ਤੇ 29 ਅਪ੍ਰੈਲ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਹ ਵੈਂਟੀਲੇਟਰ ’ਤੇ ਸਨ। ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network