Skin Care Tips: ਨਿੰਮ ਦਾ ਫੇਸ ਪੈਕ ਤੁਹਾਨੂੰ ਦਵੇਗਾ ਬੇਦਾਗ ਤੇ ਗਲੋਇੰਗ ਸਕਿਨ, ਜਾਣੋ ਇਸ ਦੇ ਫਾਇਦੇ

Written by  Pushp Raj   |  September 28th 2022 05:54 PM  |  Updated: September 28th 2022 05:54 PM

Skin Care Tips: ਨਿੰਮ ਦਾ ਫੇਸ ਪੈਕ ਤੁਹਾਨੂੰ ਦਵੇਗਾ ਬੇਦਾਗ ਤੇ ਗਲੋਇੰਗ ਸਕਿਨ, ਜਾਣੋ ਇਸ ਦੇ ਫਾਇਦੇ

Benefits of Neem Face Pack : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਜਿਹੇ ਵਿੱਚ ਹਰ ਮਹਿਲਾ ਖੂਬਸੂਰਤ ਵਿਖਣਾ ਚਾਹੁੰਦੀ ਹੈ, ਪਰ ਅਜਿਹਾ ਹਰ ਕਿਸੇ ਲਈ ਸੰਭਵ ਨਹੀਂ ਹੁੰਦਾ। ਕਿਉਂਕਿ ਕਈ ਮਹਿਲਾਵਾਂ ਫੇਸ 'ਤੇ ਮੁੰਹਾਸਿਆਂ ਕਾਰਨ ਪਰੇਸ਼ਾਨ ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਗਲੋਇੰਗ ਤੇ ਬੇਦਾਗ ਸਕਿਨ ਚਾਹੁੰਦੇ ਹੋ ਤਾਂ ਨਿੰਮ ਦੇ ਫੇਸ ਪੈਕ ਦਾ ਇਸਤੇਮਾਲ ਕਰੋ। ਆਓ ਜਾਣਦੇ ਹਾਂ ਨਿੰਮ ਦਾ ਫੇਸ ਪੈਕ ਕਦੋਂ ਅਤੇ ਕਿਵੇਂ ਇਸਤੇਮਾਲ ਕਰਨ ਚਾਹੀਦਾ ਹੈ ਅਤੇ ਇਸ ਦੇ ਕੀ ਫਾਇਦੇ ਹਨ

image from google

ਚਿਹਰੇ ਤੋਂ ਦਾਗ-ਮੁਹਾਸੇ ਹਟਾਉਣ ਵਿੱਚ ਮਦਦਗਾਰ ਹੈ ਨਿੰਮ

ਨਿੰਮ ਦਾ ਰੁੱਖ ਭਾਰਤ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਰੁੱਖ ਹੈ, ਪਰ ਇਹ ਰੁੱਖ ਬਹੁਤ ਲਾਭਦਾਇਕ ਹੈ। ਨਿੰਮ ਦਾ ਬੂਟਾ ਇੱਕ ਅਜਿਹਾ ਬੂਟਾ ਹੈ ਜਿਸ ਦੇ ਪੱਤੇ, ਛਾਲ ਅਤੇ ਇਸ ਦੇ ਫੁੱਲ ਅਤੇ ਇਸ ਦੀ ਛਾਲ ਤੋਂ ਤਿਆਰ ਕੀਤਾ ਜਾਣ ਵਾਲਾ ਤੇਲ ਬੇਹੱਦ ਫਾਇਦੇਮੰਦ ਹੁੰਦਾ ਹੈ। ਨਿੰਮ ਦੇ ਵਿੱਚ ਕਈ ਤਰ੍ਹਾਂ ਐਂਟੀਬੈਕਟੀਰੀਅਲ ਤੱਤ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਚਮੜੀ ਸਬੰਧੀ ਰੋਗਾਂ ਅਤੇ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਦੀ ਪੱਤਿਆਂ ਦਾ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ।

ਨੀਮ ਦੇ ਫੇਸ ਪੈਕ ਇਸਤੇਮਾਲ ਕਰਨ ਦੇ ਫਾਇਦੇ

image from google

ਨਿੰਮ-ਗੁਲਾਬ ਜਲ ਫੇਸ ਮਾਸਕ

ਜੇਕਰ ਤੁਸੀਂ ਕਿਤੇ ਜਾ ਰਹੇ ਹੋ ਅਤੇ ਆਪਣੇ ਚਿਹਰੇ 'ਤੇ ਤੁਰੰਤ ਗਲੋਅ ਲਿਆਣਾ ਚਾਹੁੰਦੇ ਹੋ, ਤਾਂ ਇਹ ਫੇਸ ਪੈਕ ਬਹੁਤ ਵਧੀਆ ਹੋਵੇਗਾ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਤੁਸੀਂ ਨਿੰਮ ਦਾ ਪਾਊਡਰ ਜਾਂ ਤਾਜ਼ੇ ਨਿੰਮ ਦੀਆਂ ਪੱਤੀਆਂ ਨੂੰ ਪੀਸ ਲਓ ਅਤੇ ਇਸ ਵਿੱਚ ਕੁਝ ਬੂੰਦਾਂ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਇਸ ਨੂੰ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ ਫਿਰ ਧੋ ਲਓ। ਇਸ ਨਾਲ ਤੁਹਾਡੇ ਚਿਹਰੇ 'ਤੇ ਸ਼ਾਨਦਾਰ ਚਮਕ ਆ ਜਾਵੇਗੀ।

ਨਿੰਮ-ਸ਼ਹਿਦ ਦਾ ਫੇਸ ਪੈਕ

ਸਭ ਤੋਂ ਪਹਿਲਾਂ ਨਿੰਮ ਦੀਆਂ ਕੁਝ ਪੱਤੀਆਂ ਲੈ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ ਇੱਕ ਚੱਮਚ ਸ਼ਹਿਦ ਅਤੇ ਹਲਕਾ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਦੀ ਮਦਦ ਨਾਲ ਚਿਹਰੇ ਤੋਂ ਐਕਸੈਸ ਆਇਲ ਦੂਰ ਹੋ ਜਾਂਦਾ ਹੈ ਅਤੇ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ। ਇਸ ਫੇਸ ਪੈਕ ਨੂੰ ਲਗਭਗ 30 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਫਿਰ ਇਸ ਨੂੰ ਧੋ ਲਓ।

image from google

ਹੋਰ ਪੜ੍ਹੋ: Health Tips: ਬਾਡੀ ਨੂੰ ਡੀਟੌਕਸ ਕਰਨ ਲਈ ਪਿਓ ਇਹ ਡੀਟੌਕਸ ਡ੍ਰਿੰਕਸ, ਜਾਣੋ ਇਸ ਨੂੰ ਪੀਣ ਦੇ ਫਾਇਦੇ

ਨਿੰਮ ਤੇ ਵੇਸਣ ਦਾ ਫੇਸ ਪੈਕ

ਵੇਸਣ ਤੇ ਨਿੰਮ ਦੇ ਫੇਸ ਪੈਕ ਨੂੰ ਇੱਕ ਚੰਗਾ ਅਤੇ ਕੁਦਰਤੀ ਫੇਸ ਪੈਕ ਮੰਨਿਆ ਜਾਂਦਾ ਹੈ। ਇਹ ਚਿਹਰੇ ਤੋਂ ਟੈਨਿੰਗ ਅਤੇ ਮੁਹਾਸੇ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਇੱਕ ਕਟੋਰੀ ਵਿੱਚ ਇੱਕ ਚੱਮਚ ਵੇਸਣ ਪਾਓ ਅਤੇ ਨਿੰਮ ਦੀਆਂ ਪੱਤੀਆਂ ਨੂੰ ਪਾਊਡਰ ਬਣਾ ਕੇ ਇਸ ਵਿੱਚ ਚੰਗੀ ਤਰ੍ਹਾਂ ਮਿਲਾ ਲਓ। ਹੁਣ ਦਹੀਂ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ ਅਤੇ ਚਿਹਰੇ 'ਤੇ ਲਗਾਓ। ਇਸ ਪੇਸਟ ਨੂੰ ਲਗਭਗ 15 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਫਿਰ ਧੋ ਲਓ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network