ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਨੇ ਖਾਧੀ ਜ਼ਹਿਰ, ਕੁੜੀ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਕਦਮ

written by Shaminder | September 24, 2021

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ (Deep Matharu) ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ । ਦੀਪ ਮਠਾਰੂ ਦੀ ਗੱਲਬਾਤ ਵਿਦੇਸ਼ ਕਿਸੇ ਕੁੜੀ ਦੇ ਨਾਲ ਪਿਛਲੇ ਦਸ ਸਾਲਾਂ ਤੋਂ ਚੱਲ ਰਹੀ ਸੀ । ਪਰ ਕੁੜੀ ਮੁੰਡੇ ਨੂੰ ਲਗਾਤਾਰ ਧੋਖਾ ਦੇ ਰਹੀ ਸੀ ਅਤੇ ਦੀਪ ਨੁੰ ਉਸ ਨੇ ਵਿਆਹ ਦਾ ਲਾਰਾ ਲਾਇਆ ਸੀ ।ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹ ਉਸ ਨੂੰ ਅਣਗੌਲ ਰਹੀ ਸੀ ।

deep ,,-min Image From Instagram

ਹੋਰ ਪੜ੍ਹੋ : ਦਿਸ਼ਾ ਪਰਮਾਰ ਅਤੇ ਰਾਹੁਲ ਵੈਦਿਆ ਨੇ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਪੂਲ ਪਾਰਟੀ ਕਰਦੇ ਆਏ ਨਜ਼ਰ

ਦੀਪ ਮਠਾਰੂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਦੀਪ ਮਠਾਰੂ ਦਾ ਇਲਾਜ ਚੱਲ ਰਿਹਾ ਹੈ । ਹਸਪਤਾਲ ‘ਚ ਇਲਾਜ ਕਰਵਾ ਰਹੇ ਦੀਪ ਮਠਾਰੂ ਦਾ ਕਹਿਣਾ ਹੈ ਕਿ ਉਹ ਵਾਰ ਵਾਰ ਕੁੜੀ ਨੂੰ ਫੋਨ ਕਰ ਰਿਹਾ ਸੀ ਅਤੇ ਵਾਰ ਵਾਰ ਮੈਸੇਜ ਕਰ ਰਿਹਾ ਸੀ ।

Deep,, -min Image From Instagram

ਪਰ ਕੁੜੀ ਨੇ ਕਦੇ ਵੀ ਉਸ ਦੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ । ਦੱਸ ਦਈਏ ਕਿ ਦੀਪ ਮਠਾਰੂ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਅਤੇ ਯੂ ਟਿਊਬਰ ਹੈ । ਉਹ ਆਪਣੇ ਪਰਿਵਾਰ ਅਤੇ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ । ਦੱਸ ਦਈਏ ਕਿ ਪੰਜਾਬ ‘ਚ ਆਏ ਦਿਨ ਇਸ ਤਰ੍ਹਾਂ ਦੇ ਧੋਖਾ ਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ।

0 Comments
0

You may also like