ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਦੀ ਹਾਲਤ ਹਾਲੇ ਵੀ ਨਾਜ਼ੁਕ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

written by Shaminder | September 25, 2021

ਦੀਪ ਮਠਾਰੂ (Deep Matharu)  ਜਿਸ ਨੇ ਬੀਤੇ ਦਿਨ ਆਪਣੀ ਗਰਲ ਫ੍ਰੈਂਡ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ । ਉਸ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ । ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ । ਪਰ ਇਸ ਦੌਰਾਨ ਦੀਪ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਉਸ ਦੀ ਹਾਲਤ ਨੂੰ ਵੇਖ ਕੇ ਮਾਪੇ ਬੇਹੱਦ ਚਿੰਤਿਤ ਹਨ । ਕਿਉਂਕਿ ਦੀਪ ਦੇ ਮਾਪੇ ਪਹਿਲਾਂ ਵੀ ਆਪਣੇ ਦੋ ਪੁੱਤਰਾਂ ਨੂੰ ਗੁਆ ਚੁੱਕੇ ਹਨ ।

Image From Instagram

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦਾ ਗੀਤ ‘ਚੰਡੀਗੜ੍ਹ ਡਰਾਪ ਆਊਟ’ ਰਿਲੀਜ਼

ਬੀਤੇ ਦਿਨ ਦੀਪ ਮਠਾਰੂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ । ਉਸ ਨੇ ਦੱਸਿਆ ਸੀ ਕਿ ਉਹ ਆਪਣੀ ਦੋਸਤ ਦੇ ਲਾਰਿਆਂ ਤੋਂ ਪ੍ਰੇਸ਼ਾਨ ਹੋ ਚੁੱਕਿਆ ਹੈ ।

ਜੋ ਕਿ ਸ਼ਿਕਾਗੋ ‘ਚ ਰਹਿੰਦੀ ਹੈ ਅਤੇ ਉਸ ਨੇ ਵਿਆਹ ਦਾ ਲਾਰਾ ਉਸ ਨਾਲ ਲਾਇਆ ਸੀ, ਪਰ ਉਸ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ । ਜਿਸ ਨੁੰ ਲੈ ਕੇ ਦੀਪ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦੀਪ ਨੇ ਸਲਫਾਸ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੈ । ਫ਼ਿਲਹਾਲ ਦੀਪ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਦੀਪ ਦੇ ਲਈ ਬਹੱਤਰ ਘੰਟੇ ਬਹੁਤ ਅਹਿਮ ਹਨ ।

 

0 Comments
0

You may also like