ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਨਕਸਲੀ ਸੀ ਇਹ ਸੁਪਰ ਸਟਾਰ, 100 ਤੋਂ ਵੱਧ ਪਾਲੇ ਹੋਏ ਹਨ ਘਰ 'ਚ ਕੁੱਤੇ

Written by  Rupinder Kaler   |  June 17th 2019 05:42 PM  |  Updated: June 17th 2019 05:48 PM

ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਨਕਸਲੀ ਸੀ ਇਹ ਸੁਪਰ ਸਟਾਰ, 100 ਤੋਂ ਵੱਧ ਪਾਲੇ ਹੋਏ ਹਨ ਘਰ 'ਚ ਕੁੱਤੇ

ਬਾਲੀਵੁੱਡ ਇੰਡਸਟਰੀ ਵਿੱਚ ਬਹੁਤ ਸਾਰੇ ਸਿਤਾਰੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਆਪਣੇ ਦਮ ਦੇ ਇਸ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਈ ਹੈ । ਇਸੇ ਤਰ੍ਹਾਂ ਦੇ ਇੱਕ ਅਦਾਕਾਰ ਹਨ ਮਿਥੁਨ ਚੱਕਰਵਤੀ ਇਸ ਆਰਟੀਕਲ ਵਿੱਚ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ ਤੁਹਾਡੇ ਨਾਲ ਸਾਂਝੀਆ ਕਰਾਂਗੇ ।ਮਿਥੁਨ ਚੱਕਰਵਤੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1976 ਵਿੱਚ ਆਈ ਫ਼ਿਲਮ ਮ੍ਰਿਗਯਾ ਨਾਲ ਕੀਤੀ ਸੀ । ਇਸ ਫ਼ਿਲਮ ਲਈ ਉਹਨਾਂ ਨੂੰ ਕੌਮੀ ਅਵਾਰਡ ਮਿਲਿਆ ਸੀ ।

https://www.instagram.com/p/Byn3N1zomjt/

ਇਸ ਤੋਂ ਬਾਅਦ ਉਹਨਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆ ਸਨ । ਉਹ ਆਪਣੇ ਸਮੇਂ ਦੇ ਸਫ਼ਲ ਅਦਾਕਾਰ ਸਨ । ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕਮਿਸਟਰੀ ਵਿੱਚ ਬੈਚਲਰ ਡਿਗਰੀ ਹਾਸਲ ਮਿਥੁਨ ਚੱਕਰਵਤੀ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਨਕਸਲੀ ਸਨ । ਪਰ ਪਰਿਵਾਰ ਦੇ ਕਹਿਣ ਤੇ ਉਹਨਾਂ ਨੇ ਨਕਸਲਵਾਦ ਤੋਂ ਦੂਰੀ ਬਣਾ ਲਈ ਸੀ ।

https://www.instagram.com/p/Bys-9uWIoHT/

ਮਿਥੁਨ ਚੱਕਰਵਤੀ ਕੋਲ ਮੁੰਬਈ ਤੋਂ ਇਲਾਵਾ ਊਟੀ ਵਿੱਚ ਵੀ ਬੰਗਲਾ ਹੈ । ਉਹਨਾਂ ਦੇ ਮੁੰਬਈ ਵਾਲੇ ਘਰ ਵਿੱਚ 38  ਕੁੱਤੇ ਹਨ ਜਦੋਂ ਊਟੀ ਵਾਲੇ ਬੰਗਲੇ ਵਿੱਚ 76  ਕੁੱਤੇ ਪਾਲੇ ਹੋਏ ਹਨ ।

https://www.instagram.com/p/Bys-9uWIoHT/

ਮਿਥੁਨ ਚੱਕਰਵਤੀ ਕਰੋੜਾਂ ਦੀ ਜ਼ਾਇਦਾਦ ਦੇ ਮਾਲਕ ਹਨ । ਉਹ ਦੇ ਕਈ ਹੋਟਲ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ  ।ਮਿਥੁਨ ਚੱਕਰਵਤੀ ਨੇ 350 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਉਹ ਹਾਲੇ ਵੀ ਫ਼ਿਲਮਾਂ ਵਿੱਚ ਕੰਮ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network