
ਬੀਤੇ ਦਿਨੀਂ ਸਰਦੂਲ ਸਿਕੰਦਰ (Sardool Sikander) ਦੀ ਪਹਿਲੀ ਬਰਸੀ ਸੀ । ਇਸ ਮੌਕੇ ‘ਤੇ ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਉੁਨ੍ਹਾਂ ਨੂੰ ਯਾਦ ਕੀਤਾ । ਉੱਥੇ ਹੀ ਉਨ੍ਹਾਂ ਦਾ ਬੇਟਾ ਅਲਾਪ ਸਿਕੰਦਰ (Alaap Sikander) ਵੀ ਭਾਵੁਕ ਹੋ ਗਿਆ । ਅਲਾਪ ਸਿਕੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਲਾਪ ਸਿਕੰਦਰ ਨੇ ਲਿਖਿਆ ਕਿ ‘ਪਲ ਦਾ ਵਸਾਹ ਨਾ ਸੀ ਕੀਤਾ ਜੀਹਦੇ ਪਿਆਰ ‘ਚ, ਉਮਰਾਂ ਵੀ ਕੱਟਣੀਆਂ ਨੇ ਹੁਣ ਓਹਦੀ ਯਾਦ ‘ਚ’।ਪਿਛਲਾ ਸਾਲ ਜੀਵਨ ਭਰ ਵਰਗਾ ਮਹਿਸੂਸ ਹੋਇਆ, ਪਤਾ ਨਹੀਂ ਕਿਹੋ ਜਿਹਾ ਲੱਗੇਗਾ ਮੇਰੀ ਜ਼ਿੰਦਗੀ ਤੇਰੇ ਬਿਨਾਂ’।

ਹੋਰ ਪੜ੍ਹੋ : ਰੂਸ ਯੂਕਰੇਨ ਸੰਕਟ ਦੌਰਾਨ ਟਰੇਨ ‘ਚ ਲਗਾਇਆ ਗਿਆ ਗੁਰੂ ਕਾ ਲੰਗਰ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ
ਦੱਸ ਦਈਏ ਕਿ ਬੀਤੇ ਸਾਲ ਫਰਵਰੀ ਮਹੀਨੇ ‘ਚ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ ਸੀ । ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸਰਦੂਲ ਸਿਕੰਦਰ ਨੂੰ ਇੰਡਸਟਰੀ ‘ਚ ਆਪਣਾ ਨਾਮ ਸਥਾਪਿਤ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ ਸੀ ।

ਅਕਸਰ ਹੀ ਲੋਕ ਉਨ੍ਹਾਂ ਦੇ ਟੈਲੇਂਟ ਨੂੰ ਅਣਗੌਲ ਦਿੰਦੇ ਸਨ । ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਪ੍ਰੇਮ ਕਹਾਣੀ ਤੋਂ ਵੀ ਹਰ ਕੋਈ ਜਾਣੂ ਹੈ । ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਸੀ, ਪਰ ਅਮਰ ਨੂਰੀ ਨੇ ਆਪਣੀ ਇੱਕ ਕਿਡਨੀ ਦੇ ਕੇ ਸਰਦੂਲ ਸਿਕੰਦਰ ਦੀ ਜਾਨ ਬਚਾਈ ਸੀ ।ਇਸ ਦਾ ਖੁਲਾਸਾ ਅਮਰ ਨੂਰੀ ਨੇ ਇੱਕ ਸ਼ੋਅ ਦੇ ਦੌਰਾਨ ਵੀ ਕੀਤਾ ਸੀ । ਦੋਵਾਂ ਨੂੰ ਵਿਆਹ ਕਰਵਾਉਣ ਦੇ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ । ਪਰ ਦੋਵਾਂ ਨੇ ਕਦੇ ਵੀ ਹਾਰ ਨਹੀਂ ਸੀ ਮੰਨੀ ਅਤੇ ਆਖਿਰਕਾਰ ਦੋਵੇਂ ਆਪੋ ਆਪਣੇ ਪਰਿਵਾਰਾਂ ਨੂੰ ਇਸ ਵਿਆਹ ਦੇ ਲਈ ਮਨਵਾਉਣ ‘ਚ ਕਾਮਯਾਬ ਰਹੇ ਸਨ । ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ ।
View this post on Instagram