Sonakshi Sinha New Look: ਅਦਾਕਾਰਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਕੁਝ ਕਹਿ ਰਹੇ ਡਰਾਉਣੀ ਲੱਗ ਰਹੀ ਹੈ ਤੇ ਕੁਝ ਕਹਿ ਰਹੇ ਨੇ ਜਲਪਰੀ
Sonakshi Sinha New Look: ਅਦਾਕਾਰਾ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਕੁਝ ਕਹਿ ਰਹੇ ਡਰਾਉਣੀ ਲੱਗ ਰਹੀ ਹੈ ਤੇ ਕੁਝ ਕਹਿ ਰਹੇ ਨੇ ਜਲਪਰੀ
Sonakshi Sinha New Look: ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣਾ ਲੇਟੈਸਟ ਲੁੱਕ ਸ਼ੇਅਰ ਕੀਤਾ ਹੈ। ਫੋਟੋ 'ਚ ਅਭਿਨੇਤਰੀ ਸਲੇਟੀ ਰੰਗ ਦੀ ਵਿੱਗ ਪਾਈ ਨਜ਼ਰ ਆ ਰਹੀ ਹੈ। ਫੋਟੋ 'ਚ ਉਹ ਕਾਫੀ ਵੱਖਰੀ ਨਜ਼ਰ ਆ ਰਹੀ ਹੈ। ਨਵੀਂ ਲੁੱਕ ਚ ਅਦਾਕਾਰਾ ਨੂੰ ਪਹਿਚਾਣ ਪਾਉਣਾ ਵੀ ਮੁਸ਼ਕਿਲ ਹੈ। ਉਨ੍ਹਾਂ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ, ਉਥੇ ਹੀ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਇਸ ਲੁੱਕ ਨੂੰ ਬੇਕਾਰ ਦੱਸਿਆ ਹੈ। ਕਈਆਂ ਨੇ ਕਿਹਾ ਹੈ ਕਿ ਸੋਨਾਕਸ਼ੀ 'ਤੇ ਬੁਢਾਪਾ ਹੈ ਇਹ ਤਾਂ।
Image Source: Instagram
ਹਾਲ ਹੀ 'ਚ ਸੋਨਾਕਸ਼ੀ ਨੇ ਆਪਣੇ ਨਵੇਂ ਲੁੱਕ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਦਾ ਇਹ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। ਕੁਝ ਪ੍ਰਸ਼ੰਸਕ ਉਸ ਨੂੰ ਜਲਪਰੀ ਕਹਿ ਰਹੇ ਹਨ। ਪਰ ਆਉਣ ਵਾਲੀ ਫਿਲਮ ਡਬਲ ਐਕਸ ਦੀ ਕੋ-ਸਟਾਰ ਹੁਮਾ ਕੁਰੈਸ਼ੀ ਸਮੇਤ ਕੁਝ ਲੋਕਾਂ ਨੇ ਇਸ ਨਵੇਂ ਲੁੱਕ ਨੂੰ ਡਰਾਉਣਾ ਦੱਸਿਆ ਹੈ।

ਸੋਨਕਾਸ਼ੀ ਦੀ ਇਹ ਪੋਸਟ ਕਮੈਂਟਾਂ ਦੇ ਨਾਲ ਭਰੀ ਪਈ ਹੈ। ਕਈ ਯੂਜ਼ਰਸ ਸੋਨਾਕਸ਼ੀ ਦੇ ਸਟਾਈਲਿਸ਼ ਬਲੌਂਡ ਲੁੱਕ ਤੋਂ ਪ੍ਰਭਾਵਿਤ ਨਹੀਂ ਹੋਏ। ਇੱਕ ਪ੍ਰਸ਼ੰਸਕ ਨੇ ਲਿਖਿਆ, "ਇਹ ਬਜ਼ੁਰਗ ਔਰਤ ਕੌਣ ਹੈ???" ਇੱਕ ਹੋਰ ਨੇ ਲਿਖਿਆ, "ਚੰਗਾ ਨਹੀਂ ਲੱਗ ਰਿਹਾ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਬਕਵਾਸ"। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ਇਹ ਬੁੱਢੀ ਦਾਦੀ ਕੌਣ ਹੈ? । ਪਰ ਕਈ ਪ੍ਰਸ਼ੰਸਕ ਤੇ ਕਲਾਕਾਰਾਂ ਨੇ ਸੋਨਕਾਸ਼ੀ ਦੀ ਤਾਰੀਫ ਵੀ ਕੀਤੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਪਣੀ ਅਗਲੀ ਫਿਲਮ 'ਡਬਲ ਐਕਸਐੱਲ' 'ਚ ਹੁਮਾ ਕੁਰੈਸ਼ੀ ਦੇ ਨਾਲ ਨਜ਼ਰ ਆਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
