ਫ਼ਿਲਮ ‘ਅੜਬ ਮੁਟਿਆਰਾਂ’ ਤੋਂ ਬਾਅਦ ਸੋਨਮ ਬਾਜਵਾ ਅਤੇ ਅਜੈ ਸਰਕਾਰੀਆ ਫ਼ਿਲਮ ‘ਜਿੰਦ ਮਾਹੀ’ ‘ਚ ਆਉਣਗੇ ਨਜ਼ਰ

written by Shaminder | August 05, 2021

ਸੋਨਮ ਬਾਜਵਾ ਅਤੇ ਅਜੈ ਸਰਕਾਰੀਆ ਦੀ ਜੋੜੀ ਨੇ ਫ਼ਿਲਮ ‘ਅੜਬ ਮੁਟਿਆਰਾਂ’ ਫ਼ਿਲਮ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਜਿਸ ਤੋਂ ਬਾਅਦ ਇਹ ਜੋੜੀ ਮੁੜ ਤੋਂ ਇੱਕਠਿਆਂ ਨਜ਼ਰ ਆਏਗੀ । ਇਹ ਜੋੜੀ ਹੁਣ ਫ਼ਿਲਮ ‘ਜਿੰਦ ਮਾਹੀ’ ‘ਚ ਵਿਖਾਈ ਦੇਵੇਗੀ । ਫ਼ਿਲਮ ਦੀ ਪ੍ਰੇਮ ਕਹਾਣੀ ਹਰ ਕਿਸੇ ਨੂੰ ਰੋਮਾਂਚਿਤ ਕਰੇਗੀ । ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਦੀ ਸੰਭਾਵਨਾ ਹੈ ।

Ajay Image From Instagram

ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਬਹੁਤ ਸ਼ਾਨਦਾਰ ਪਿੰਡਾਂ ਆਲਿਓ’ 

Jind Mahi Image From Instagram

ਇਸ ਦੀ ਸ਼ੂਟਿੰਗ ਅਗਸਤ ਦੇ ਅੰਤ ਤੱਕ ਯੂ.ਕੇ. ‘ਚ ਸ਼ੁਰੂ ਹੋਣ ਦੀ ਉਮੀਦ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਪੁਆੜਾ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਫਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਦੁਆਰਾ ਕੀਤਾ ਗਿਆ ਹੈ। ਫਿਲਮ ਸਮੀਰ ਪਨੂੰ ਦੁਆਰਾ ਨਿਰਦੇਸ਼ਤ ਕੀਤੀ ਜਾਵੇਗੀ, ਅਤੇ ਡਾਇਲੋਗ ਸਪੋਰਟ ਦੇ ਨਾਲ ਮਨਮੌਰਦ ਸਿੱਧੂ, ਸਮੀਰ ਪੰਨੂ ਅਤੇ ਜਤਿੰਦਰ ਲਾਲ ਦੁਆਰਾ ਸਕ੍ਰੀਨਪਲੇ ਕੀਤਾ ਜਾਵੇਗਾ।

Ajay-Sarkaria-Sonam-Bajwa- Image From Google

ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੋਲਡਬੌਏ ਲੋਕਾਂ ਨੂੰ ਰੋਮਾਂਟਿਕ ਲੈਅ ਪੇਸ਼ ਕਰਨ ਲਈ ਤਿਆਰ ਹਨ।

 

View this post on Instagram

 

A post shared by Ajay Sarkaria (@ajaysarkaria)

ਹੁਣ ਸਥਿਤੀ ਅਗੇ ਨਾਲ ਕਾਫੀ ਬੇਹਤਰ ਹੈ। ਜਿਸ ਤੋਂ ਬਾਅਦ ਫ਼ਿਲਮ 'ਪੁਆੜਾ' ਦੇ ਮੇਕਰਸ ਫ਼ਿਲਮ ਨੂੰ ਥੀਏਟਰਸ 'ਚ ਰਿਲੀਜ਼ ਕਰਨ ਜਾ ਰਹੇ ਹਨ। ਫ਼ਿਲਮ 'ਪੁਆੜਾ' 12  ਅਗਸਤ ਨੂੰ ਰਿਲੀਜ਼ ਹੋਏਗੀ। ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਪੰਜਾਬੀ ਫ਼ਿਲਮ ਵਰਲਡਵਾਈਡ ਰਿਲੀਜ਼ ਹੋਏਗੀ।

 

0 Comments
0

You may also like