
ਕ੍ਰਿਕੇਟਰ ਸ਼ੁਭਮਨ ਗਿੱਲ (Shubhman Gill) ਅਤੇ ਸਾਰਾ ਅਲੀ ਖ਼ਾਨ (Sara Ali Khan) ਦੇ ਅਫੇਅਰ ਦੀਆਂ ਅਫਵਾਹਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ । ਪਰ ਹੁਣ ਇਨ੍ਹਾਂ ਅਫਵਾਹਾਂ ‘ਤੇ ਅਦਾਕਾਰਾ ਸੋਨਮ ਬਾਜਵਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । ਹਾਲ ਹੀ ‘ਚ ਸ਼ੁਭਮਨ ਗਿੱਲ ਨਿਊਜ਼ੀਲੈਂਡ ਖਿਲਾਫ ਦੋਹਰਾ ਸੈਂਕੜਾ ਜੜਨ ਤੋਂ ਬਾਅਦ ਸੁਰਖੀਆਂ 'ਚ ਆਇਆ ਸੀ।
ਹੋਰ ਪੜ੍ਹੋ : ਜੌਰਡਨ ਸੰਧੂ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਜਿਹੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਜਿਸ ਤੋਂ ਬਾਅਦ ਸੋਨਮ ਬਾਜਵਾ ਨੇ ਕ੍ਰਿਕੇਟਰ ਨੂੰ ਸਾਰਾ ਅਲੀ ਖ਼ਾਨ ਦਾ ਨਾਮ ਲੈ ਕੇ ਉਸ ਨੂੰ ਛੇੜਿਆ । ਸੋਨਮ ਬਾਜਵਾ ਨੇ ਜਿੱਥੇ ਸ਼ੁਭਮਨ ਨੂੰ ਸ਼ਾਨਦਾਰ ਪਾਰੀ ਦੇ ਲਈ ਵਧਾਈ ਦਿੱਤੀ, ਉੱਥੇ ਹੀ ਸ਼ੁਭਮਨ ਨੂੰ ਸਾਰਾ ਦਾ ਨਾਮ ਲੈ ਕੇ ਵੀ ਛੇੜਿਆ ।ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਦੇ ਅਫੇਅਰ ਦੀਆਂ ਖ਼ਬਰਾਂ ਪਿਛਲੇ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ ।

ਹੋਰ ਪੜ੍ਹੋ : ਜੈਨੀ ਜੌਹਲ ਅਤੇ ਅਰਜਨ ਢਿੱਲੋਂ ਵਿਵਾਦ ‘ਤੇ ਸ਼ਿਪਰਾ ਗੋਇਲ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਨਫਰਤ ਨਹੀਂ, ਪਿਆਰ…’
ਪਰ ਦੋਵਾਂ ਨੇ ਕਦੇ ਵੀ ਇਸ ਬਾਰੇ ਹਾਮੀ ਨਹੀਂ ਭਰੀ । ਹਾਲਾਂਕਿ ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ। ਇੱਕ ਵਾਰ ਹੋਟਲ ਦੇ ਕਮਰੇ ‘ਚ ਦੋਵੇਂ ਕੁਝ ਖਾਂਦੇ ਹੋਏ ਦਿਖਾਈ ਦੇ ਰਹੇ ਸਨ । ਜਦੋਂਕਿ ਇੱਕ ਦੋ ਵਾਰ ਮੁੜ ਤੋਂ ਇੱਕਠਿਆਂ ਨੂੰ ਸਪਾਟ ਕੀਤਾ ਗਿਆ ਸੀ ।
ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸਰਗਰਮ ਰਹਿੰਦੀ ਹੈ ਅਤੇ ਦੋਵਾਂ ਦੇ ਅਫੇਅਰ ਦੇ ਬਾਰੇ ਸੋਨਮ ਬਾਜਵਾ ਨੇ ਇੱਕ ਸ਼ੋਅ ਦੇ ਦੌਰਾਨ ਵੀ ਪੁੱਛਿਆ ਸੀ ।
Ye sara ka sara jhoot hai 😂 https://t.co/XNgLbQYPSq
— Sonam Bajwa (@bajwasonam) January 19, 2023