ਸੋਨਮ ਬਾਜਵਾ ਸੈੱਟ ‘ਤੇ ਹੋਣ ਵਾਲੀਆਂ ਇਨ੍ਹਾਂ ਗੱਲਾਂ ਨੂੰ ਕਰ ਰਹੇ ਮਿਸ, ਵੀਡੀਓ ਕੀਤਾ ਸਾਂਝਾ

Written by  Shaminder   |  July 27th 2020 05:42 PM  |  Updated: July 27th 2020 05:42 PM

ਸੋਨਮ ਬਾਜਵਾ ਸੈੱਟ ‘ਤੇ ਹੋਣ ਵਾਲੀਆਂ ਇਨ੍ਹਾਂ ਗੱਲਾਂ ਨੂੰ ਕਰ ਰਹੇ ਮਿਸ, ਵੀਡੀਓ ਕੀਤਾ ਸਾਂਝਾ

ਕੋਰੋਨਾ ਵਾਇਰਸ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਠੱਲ ਪਾ ਕੇ ਰੱਖ ਦਿੱਤੀ ਹੈ ਕਈ ਮਹੀਨਿਆਂ ਤੋਂ ਇਸ ਵਾਇਰਸ ਕਰਕੇ ਲੋਕ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ ।ਉੱਥੇ ਹੀ ਇਸ ਵਾਇਰਸ ਦਾ ਅਸਰ ਦੇਸ਼ ਦੀ ਆਰਥਿਕ ਵਿਵਸਥਾ ‘ਤੇ ਵੀ ਪਿਆ ਹੈ । ਲੋਕਾਂ ਦੇ ਕੰਮ ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਉੱਥੇ ਹੀ ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵੀ ਪ੍ਰਭਾਵਿਤ ਹੋਈ ਹੈ ।

https://www.instagram.com/p/CDIg-_TBjES/

ਸੋਨਮ ਬਾਜਵਾ ਵੀ ਇਸ ਲਾਕ ਡਾਊਨ ਦੌਰਾਨ ਸ਼ੂਟਿੰਗ ਦੇ ਦੌਰਾਨ ਦੀਆਂ ਕੁਝ ਚੀਜ਼ਾਂ ਨੂੰ ਮਿਸ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਸੋਨਮ ਬਾਜਵਾ ਆਪਣੀ ਕਿਸੇ ਫ਼ਿਲਮ ਦੇ ਸੈੱਟ ‘ਤੇ ਹਨ ਅਤੇ ਇੱਕ ਮਾਤਾ ਜੀ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CCWHVQqhrh7/

ਸੋਨਮ ਪੁੱਛ ਰਹੇ ਨੇ ਕਿ ਜਦੋਂ ਮੋਬਾਈਲ ਫੋਨਸ ਨਹੀਂ ਸਨ ਹੁੰਦੇ ਤਾਂ ਮਾਤਾ ਜੀ ਆਪਣੀਆਂ ਸਹੇਲੀਆਂ ਨਾਲ ਕਿਵੇਂ ਰਾਬਤਾ ਕਰਦੇ ਸਨ । ਜਿਸ ਤੇ ਮਾਤਾ ਜੀ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਸਹੇਲੀਆਂ ਨੂੰ ਕਿਸ ਤਰ੍ਹਾਂ ਮਿਲਦੇ ਸਨ ਅਤੇ ਕਿਵੇਂ ਗੱਲਬਾਤ ਕਰਦੇ ਸਨ ।

https://www.instagram.com/p/CCn7jvzBp1b/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network