ਸੋਨਮ ਬਾਜਵਾ ਨੇ ਹਿਜੜਿਆਂ ਨਾਲ ਸਿੱਧੂ ਮੂਸੇਵਾਲਾ ਦੇ ਗਾਣੇ ’ਤੇ ਪਾਇਆ ਭੰਗੜਾ

Written by  Rupinder Kaler   |  October 21st 2019 10:48 AM  |  Updated: October 21st 2019 10:48 AM

ਸੋਨਮ ਬਾਜਵਾ ਨੇ ਹਿਜੜਿਆਂ ਨਾਲ ਸਿੱਧੂ ਮੂਸੇਵਾਲਾ ਦੇ ਗਾਣੇ ’ਤੇ ਪਾਇਆ ਭੰਗੜਾ

ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਨੂੰ ਕਾਫੀ ਪਸੰਦ ਆ ਰਹੀ ਹੈ । ਕਿਉਂਕਿ ਇਸ ਫ਼ਿਲਮ ਦਾ ਕੰਸੈਪਟ ਹੋਰਨਾਂ ਫ਼ਿਲਮਾਂ ਤੋਂ ਬਿਲਕੁਲ ਹੱਟ ਕੇ ਹੈ । ਇਸ ਫ਼ਿਲਮ ਵਿੱਚ ਅੱਜ ਦੇ ਦੌਰ ਦੀਆਂ ਕੁੜੀਆਂ ਦੀ ਗੱਲ ਕੀਤੀ ਗਈ ਹੈ । ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦਾ ਕਿਰਦਾਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਹ ਕਿਰਦਾਰ ਸੋਨਮ ਦੇ ਪ੍ਰਸ਼ੰਸਕਾਂ ਨੂੰ ਹੀ ਨਹੀਂ ਸੋਨਮ ਨੂੰ ਵੀ ਬਹੁਤ ਪਸੰਦ ਆਇਆ ਹੈ ।

https://www.instagram.com/p/B33cemqg4-b/

ਸੋਨਮ ਨੇ ਇਸ ਫ਼ਿਲਮ ਦੀ ਸ਼ੂਟਿੰਗ ਦੀ ਇੱਕ ਵੀਡੀਓ ਸ਼ੇਅਰ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ । ਸੋਨਮ ਬਾਜਵਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਸੋਨਮ ਹਿਜੜਿਆਂ ਨਾਲ ਸਿੱਧੂ ਮੂਸੇਵਾਲਾ ਦੇ ਗਾਣੇ ਤੇ ਨੱਚ ਰਹੀ ਹੈ । ਇਸ ਵਿੱਚ ਫ਼ਿਲਮ ਦੇ ਹੀਰੋ ਅਜੇ ਸਰਕਾਰੀਆ ਵੀ ਦਿਖਾਈ ਰਹੇ ਹਨ । ਸੋਨਮ ਬਾਜਵਾ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ।

https://www.instagram.com/p/B31sVtRg22_/?utm_source=ig_web_copy_link

ਉਹਨਾਂ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਬੱਬੂ ਬੈਂਸ ਦਾ ਨਿਭਾਇਆ ਕਿਰਦਾਰ ਉਹਨਾਂ ਦੇ ਦਿਲ ਦੇ ਕਰੀਬ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ‘ਵ੍ਹਾਈਟ ਹਿੱਲ ਸਟੂਡੀਓ’ ਵੱਲੋਂ ‘ਤਾਓ ਚੇਨ ਮੋਸ਼ਨ ਪਿਕਚਰ’ ਨਾਲ ਮਿਲਕੇ ਬਣਾਈ ਗਈ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜਾਦਾ, ਸੁਦੇਸ਼ ਲਹਿਰੀ, ਬੀ ਐਨ ਸ਼ਰਮਾ, ਨਵਨੀਤ ਨਿਸ਼ਾਨ, ਉਪਾਸਨਾ ਸਿੰਘ, ਰਾਜੀਵ ਮਹਿਰਾ, ਇੰਦਰਪਾਲ ਸਿੰਘ ਅਤੇ ਮਾਇਰਾ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਜ਼ਰੀਏ ਅਦਾਕਾਰ ਅਜੇ ਸਰਕਾਰੀਆ ਨੇ ਬਤੌਰ ਹੀਰੋ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਹੈ । ਨਾਮਵਰ ਫਿਲਮ ਲੇਖਕ ਧੀਰਜ ਰਤਨ ਦੀ ਲਿਖੀ ਅਤੇ ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਹ ਫ਼ਿਲਮ ਪਹਿਲੀਆਂ ਕਰੀਬ ਇਕ ਦਰਜਨ ਫਿਲਮਾਂ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network